ਅੱਜ ਲੱਗੇਗਾ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ, ਇਨ੍ਹਾਂ ਰਾਸ਼ੀਆਂ ਵਾਲੇ ਲੋਕ ਰਹਿਣ ਸਾਵਧਾਨ

ਅੱਜ ਲੱਗੇਗਾ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ, ਇਨ੍ਹਾਂ ਰਾਸ਼ੀਆਂ ਵਾਲੇ ਲੋਕ ਰਹਿਣ ਸਾਵਧਾਨ

ਵੈੱਬ ਡੈਸਕ- ਇਸ ਸਾਲ ਦਾ ਦੂਜਾ ਅਤੇ ਆਖਰੀ ਪੂਰਨ ਚੰਦਰ ਗ੍ਰਹਿਣ 7 ਸਤੰਬਰ ਯਾਨੀ ਅੱਜ ਲੱਗਣ ਜਾ ਰਿਹਾ ਹੈ। ਜਦੋਂ ਧਰਤੀ ਸੂਰਜ ਅਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ ਅਤੇ ਆਪਣੀ ਛਾਂ ਚੰਨ 'ਤੇ ਪਾਉਂਦੀ ਹੈ, ਉਦੋਂ ਚੰਦਰ ਗ੍ਰਹਿਣ ਹੁੰਦਾ ਹੈ। ਇਹ ਖਗੋਲੀ ਘਟਨਾ ਨਾ ਸਿਰਫ਼ ਵਿਗਿਆਨੀਆਂ ਲਈ ਮਹੱਤਵਪੂਰਨ ਹੈ, ਸਗੋਂ ਧਾਰਮਿਕ, ਜੋਤਿਸ਼ੀ ਅਤੇ ਸੱਭਿਆਚਾਰਕ ਪੱਖੋਂ ਵੀ ਖਾਸ ਮੰਨਿਆ ਜਾਂਦਾ ਹੈ।

ਕਦੋਂ ਤੇ ਕਿੰਨਾ ਚਲੇਗਾ ਚੰਦਰ ਗ੍ਰਹਿਣ

ਇਹ ਗ੍ਰਹਿਣ ਰਾਤ 9:58 ਵਜੇ ਸ਼ੁਰੂ ਹੋਵੇਗਾ ਅਤੇ ਅਗਲੇ ਦਿਨ 8 ਸਤੰਬਰ ਦੀ ਰਾਤ 1:26 ਵਜੇ ਖਤਮ ਹੋਵੇਗਾ। ਚੰਦਰਮਾ ਇਸ ਦੌਰਾਨ ਪੂਰੀ ਤਰ੍ਹਾਂ ਧਰਤੀ ਦੀ ਛਾਂ 'ਚ ਡੁੱਬ ਜਾਵੇਗਾ। ਇਸ ਨੂੰ ਆਮ ਤੌਰ 'ਤੇ ‘ਬਲੱਡ ਮੂਨ’ ਕਿਹਾ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਚੰਨ ਉਸ ਸਮੇਂ ਹਲਕੇ ਲਾਲ ਰੰਗ ਦਾ ਦਿੱਸਦਾ ਹੈ। ਇਹ ਪੂਰਾ ਗ੍ਰਹਿਣ ਕਰੀਬ 3 ਘੰਟੇ 28 ਮਿੰਟ ਤੱਕ ਚਲੇਗਾ ਅਤੇ ਭਾਰਤ ਦੇ ਸਾਰੇ ਹਿੱਸਿਆਂ 'ਚ ਆਸਾਨੀ ਨਾਲ ਵੇਖਿਆ ਜਾ ਸਕੇਗਾ।

ਧਾਰਮਿਕ ਮਹੱਤਤਾ ਅਤੇ ਸੂਤਕ ਕਾਲ

ਧਾਰਮਿਕ ਮਾਨਤਾਵਾਂ ਅਨੁਸਾਰ, ਗ੍ਰਹਿਣ ਦੇ ਸਮੇਂ ਸੂਤਕ ਕਾਲ ਲੱਗਦਾ ਹੈ, ਜਿਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਵਾਰੀ ਸੂਤਕ ਕਾਲ ਦੁਪਹਿਰ 12:57 ਵਜੇ ਤੋਂ ਸ਼ੁਰੂ ਹੋ ਕੇ ਰਾਤ 1:26 ਵਜੇ ਗ੍ਰਹਿਣ ਦੇ ਖ਼ਤਮ ਹੋਣ ਤੱਕ ਚੱਲੇਗਾ। ਇਸ ਦੌਰਾਨ ਮੰਦਰਾਂ ਦੇ ਦਰਵਾਜ਼ੇ ਬੰਦ ਰਹਿਣਗੇ। ਇਸ ਵੇਲੇ ਪਾਠ-ਪੂਜਾ, ਭੋਜਨ ਬਣਾਉਣਾ ਜਾਂ ਖਾਣਾ ਮਨਾਹੀ ਹੁੰਦਾ ਹੈ। ਗਰਭਵਤੀ ਔਰਤਾਂ ਨੂੰ ਖਾਸ ਸਾਵਧਾਨੀਆਂ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਮੇਂ ਸਿਰਫ਼ ਭਗਵਾਨ ਦਾ ਨਾਮ ਜਪਣਾ, ਮੰਤਰ ਜਪ ਕਰਨਾ ਤੇ ਧਿਆਨ ਲਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਸਮੇਂ ਮੰਤਰਾਂ ਦੀ ਸ਼ਕਤੀ ਕਈ ਗੁਣਾ ਵੱਧ ਜਾਂਦੀ ਹੈ।

ਜੋਤਿਸ਼ੀ ਪੱਖੋਂ ਮਹੱਤਵ

  • ਇਹ ਚੰਦਰ ਗ੍ਰਹਿਣ ਸ਼ਨੀ ਦੀ ਰਾਸ਼ੀ ਕੁੰਭ ਅਤੇ ਗੁਰੂ ਦੇ ਨਕਸ਼ਤਰ ਪੂਰਵਾਭਾਦ੍ਰਪਦ 'ਚ ਲੱਗ ਰਿਹਾ ਹੈ। ਨਾਲ ਹੀ ਰਾਹੂ ਚੰਦਰਮਾ ਨਾਲ ਜੋੜ ਬਣਾਏਗਾ, ਜਿਸ ਨਾਲ ਗ੍ਰਹਿਣ ਯੋਗ ਬਣੇਗਾ। ਜੋਤਿਸ਼ਾਂ ਅਨੁਸਾਰ, ਇਹ ਕੁਝ ਰਾਸ਼ੀਆਂ ਲਈ ਮੁਸ਼ਕਲਾਂ ਲਿਆ ਸਕਦਾ ਹੈ:
  • ਵ੍ਰਿਸ਼ਭ ਰਾਸ਼ੀ (Taurus): ਸਿਹਤ ਅਤੇ ਕਾਰੋਬਾਰ 'ਚ ਪਰੇਸ਼ਾਨੀ
  • ਤੁਲਾ ਰਾਸ਼ੀ (Libra): ਮਾਨਸਿਕ ਤਣਾਅ ਅਤੇ ਧਨ ਨੁਕਸਾਨ
  • ਕੁੰਭ ਰਾਸ਼ੀ (Aquarius): ਸਭ ਤੋਂ ਸੰਵੇਦਨਸ਼ੀਲ ਸਮਾਂ, ਕਿਉਂਕਿ ਗ੍ਰਹਿਣ ਇਸ ਰਾਸ਼ੀ 'ਚ ਲੱਗ ਰਿਹਾ ਹੈ।

ਉਪਾਅ ਤੇ ਸਾਵਧਾਨੀਆਂ

  • ਵ੍ਰਿਸ਼ਭ ਰਾਸ਼ੀ ਵਾਲੇ ਸਫ਼ੈਦ ਕੱਪੜੇ ਪਹਿਨਣ ਅਤੇ ਦੁੱਧ ਦਾ ਦਾਨ ਕਰਨ।
  • ਤੁਲਾ ਰਾਸ਼ੀ ਵਾਲੇ ਦੇਵੀ ਲਕਸ਼ਮੀ ਦੀ ਪੂਜਾ ਕਰਨ ਅਤੇ ਕੱਪੜਿਆਂ ਦਾ ਦਾਨ ਕਰਨ।
  • ਕੁੰਭ ਰਾਸ਼ੀ ਵਾਲੇ ਮਹਾਮ੍ਰਿਤਿਉਂਜਯ ਮੰਤਰ ਦਾ ਜਾਪ ਕਰਨ।
  • ਗ੍ਰਹਿਣ ਖ਼ਤਮ ਹੋਣ ਤੋਂ ਬਾਅਦ ਹਰ ਕਿਸੇ ਨੂੰ ਇਸ਼ਨਾਨ ਕਰਨਾ, ਸਾਫ਼ ਕੱਪੜੇ ਪਹਿਨਣ, ਭਗਵਾਨ ਨੂੰ ਭੋਗ ਲਗਾਉਣਾ ਅਤੇ ਲੋੜਵੰਦਾਂ ਨੂੰ ਦਾਨ ਕਰਨਾ ਚਾਹੀਦਾ ਹੈ। ਇਸ ਨਾਲ ਮਨ ਨੂੰ ਸ਼ਾਂਤੀ ਤੇ ਜੀਵਨ 'ਚ ਸ਼ੁੱਭ ਊਰਜਾ ਮਿਲਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS