ਫਾਜ਼ਿਲਕਾ- ਪੰਜਾਬ ਵਿਚ ਹੜ੍ਹਾਂ ਅਤੇ ਮੀਂਹ ਕਾਰਨ ਬਣੇ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਫਾਜ਼ਿਲਕਾ ਵਿਖੇ 30 ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਗਲੇ ਹੁਕਮਾਂ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਇਹ ਹੁਕਮ ਜ਼ਿਲ੍ਹਾ ਸਿੱਖਿਆ ਵਿਭਾਗ ਤੋਂ ਪ੍ਰਾਪਤ ਰਿਪੋਰਟ ਦੇ ਆਧਾਰ 'ਤੇ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਜਾਰੀ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ। ਇਹ ਹੁਕਮ ਡੀ. ਐੱਮ. ਐਕਟ 2005 ਦੀ ਧਾਰਾ 30 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਗਏ।

ਜਿਹੜੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ, ਉਨ੍ਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
ਬਲਾਕ ਫਾਜਿਲਕਾ-1 ਅਧੀਨ ਸਕੂਲ
1) ਸਰਸ ਘੁਰਕਾ
2) ਸਪ੍ਰਸ ਢਾਈ ਮੋਹਣਾ ਰਾਮ
3) ਸਪ੍ਰਸ ਘੁਰਕਾ
(4) ਸਪ੍ਰਸ ਗੁਦੜ ਭੈਣੀ
5) ਸਸਸ ਹਸਤਾ ਕਲਾਂ
6) ਸਹਸ ਬਹਿਕ ਬੌਦਲਾ
7) ਸਮਿ/ਪ੍ਰਸ ਰਾਣਾ
8) ਸਪ੍ਰਸ ਬਹਿਕ ਹਸਤਾਂ ਉਤਾੜ
9) ਸਪ੍ਰਸ ਨਵਾਂ ਹਸਤਾ ਕਲਾਂ
ਬਲਾਜ ਫਾਜਿਲਕਾ-2 ਅਧੀਨ ਸਕੂਲ
1) ਸਸਸ ਝਾਂਗੜ ਭੈਣੀ
2) ਸਮਿਸ ਮਹਾਤਮ ਨਗਰ
3) ਸਪ੍ਰਸ ਝਾਗੜ ਭੈਣੀ
4) ਸਪ੍ਰਸ ਰੇਤੇ ਵਾਲੀ ਭੈਣੀ
5) ਸਪ੍ਰਸ ਗੁਲਾਬੇਵਾਲੀ ਭੈਣੀ
6) ਸਪ੍ਰਸ ਢਾਣੀ ਸੱਦਾ ਸਿੰਘ
7) ਸਪ੍ਰਸ ਮਹਾਤਮ ਨਗਰ
8) ਸਪ੍ਰਸ ਦੋਣਾ ਨਾਨਕਾ
9)ਸਪ੍ਰਸ ਮੁਹਾਰ ਜਮਸ਼ੇਰ
10)ਸਪ੍ਰਸ ਮੁਹਾਰ ਖੀਵਾ
11) ਸਪ੍ਰਸ ਮਨਸਾ ਬ੍ਰਾਂਚ
12) ਸਪ੍ਰਸ ਗੱਟੀ ਨੰ.1
13) ਸਪ੍ਰਸ ਤੇਜਾ ਰੁਹੇਲਾ
14) ਸਸਸ ਸਾਬੂਆਣਾ
15)ਸਹਸ ਮੌਜ਼ਮ
16) ਸਮਿ/ਪ੍ਰਸ ਸਲੇਮ ਸ਼ਾਹ
17) ਸਪ੍ਰਸ ਆਲਮ ਸ਼ਾਹ
ਬਲਾਕ ਜਲਾਲਾਬਾਦ-1 ਅਧੀਨ ਸਕੂਲ
1) ਸਪ੍ਰਸ ਢਾਣੀ ਬਚਨ ਸਿੰਘ
2) ਸਸਸ ਲਾਧੂਕਾ
3) ਸਮਿਸ ਚੱਕ ਖੀਵਾ
4)ਸਪ੍ਰਸ ਚੱਕ ਖੀਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com