ਕਲਯੁਗੀ ਪੁੱਤ ਨੇ ਕੁਹਾੜੀ ਨਾਲ ਵੱਢ'ਤਾ ਪਿਓ, ਫਿਰ...

ਕਲਯੁਗੀ ਪੁੱਤ ਨੇ ਕੁਹਾੜੀ ਨਾਲ ਵੱਢ'ਤਾ ਪਿਓ, ਫਿਰ...

ਨੈਸ਼ਨਲ ਡੈਸਕ- ਕਿਹਾ ਜਾਂਦਾ ਹੈ ਕਿ ਜਾਇਦਾਦ ਅਤੇ ਪੈਸਾ ਸਭ ਤੋਂ ਮਜ਼ਬੂਤ ​​ਰਿਸ਼ਤੇ ਵੀ ਤੋੜ ਦਿੰਦੇ ਹਨ ਪਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਤਾਂ ਹੱਦ ਹੀ ਹੋ ਗਈ। ਜਿੱਥੇ ਇੱਕ ਪੁੱਤਰ ਨੇ ਜਾਇਦਾਦ ਲਈ ਆਪਣੇ ਹੀ ਪਿਤਾ ਨੂੰ ਧੋਖੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪੁੱਤਰ ਨੇ ਚਲਾਕੀ ਨਾਲ ਆਪਣੇ ਪਿਤਾ ਨੂੰ ਖਜ਼ਾਨਾ ਅਤੇ ਇੱਕ ਦੁਰਲੱਭ ਕੱਛੂ ਦਾ ਲਾਲਚ ਕਰਕੇ ਜੰਗਲ ਵਿੱਚ ਬੁਲਾਇਆ ਅਤੇ ਫਿਰ ਆਪਣਏ ਜੀਜੇ ਨਾਲ ਮਿਲ ਕੁਹਾੜੀ ਨਾਲ ਹਮਲਾ ਕਰਕੇ ਮਾਰ ਦਿੱਤਾ।

ਖਜ਼ਾਨੇ ਦਾ ਧੋਖਾ ਅਤੇ ਅੰਧਵਿਸ਼ਵਾਸ ਦਾ ਖੇਡ

ਮ੍ਰਿਤਕ ਦੀ ਪਛਾਣ 50 ਸਾਲਾ ਇਮਰਤਲਾਲ ਕੁਸ਼ਵਾਹਾ ਵਜੋਂ ਹੋਈ ਹੈ। ਉਹ ਪੋਹਾ ਪਿੰਡ ਦਾ ਰਹਿਣ ਵਾਲਾ ਸੀ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਮਰਤਲਾਲ ਸੁਭਾਅ ਤੋਂ ਅੰਧਵਿਸ਼ਵਾਸੀ ਸੀ। ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ, ਉਸਦੇ ਜਵਾਈ ਅੰਕਿਤ ਨੇ ਉਸਨੂੰ ਜੰਗਲ ਵਿੱਚ ਬੁਲਾਇਆ। ਕਿਹਾ ਗਿਆ ਸੀ ਕਿ ਇੱਥੇ 20 ਨਹੂੰਆਂ ਵਾਲਾ ਇੱਕ ਦੁਰਲੱਭ ਕੱਛੂ ਅਤੇ ਖਜ਼ਾਨਾ ਮਿਲੇਗਾ।

ਸ਼ਰਾਬ ਪਿਲਾਉਣ ਤੋਂ ਬਾਅਦ ਕੁਹਾੜੀ ਨਾਲ ਹਮਲਾ

2 ਸਤੰਬਰ ਦੀ ਰਾਤ ਨੂੰ ਗੋਲਖੰਡ ਦਰਗਾਹ ਨੇੜੇ ਦੋਸ਼ੀ ਪੁੱਤਰ ਘਨਸੁੰਦਰ ਅਤੇ ਉਸਦੇ ਜੀਜੇ ਅੰਕਿਤ ਨੇ ਪਹਿਲਾਂ ਇਮਰਤਲਾਲ ਨੂੰ ਸ਼ਰਾਬ ਪਿਲਾਈ। ਜਿਵੇਂ ਹੀ ਉਹ ਨਸ਼ੇ 'ਚ ਟਲੀ ਹੋ ਗਿਆ ਤਾਂ ਦੋਵਾਂ ਨੇ ਉਨ੍ਹਾਂ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਲਾਸ਼ ਉੱਥੇ ਸੁੱਟ ਦਿੱਤੀ ਗਈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਗੁੰਮਸ਼ੁਦਗੀ ਦੀ ਰਿਪੋਰਟ ਖੁਦ ਪੁੱਤਰ ਨੇ ਦਰਜ ਕਰਵਾਈ ਸੀ। ਉਸਨੇ ਰਿਸ਼ਤੇਦਾਰਾਂ 'ਤੇ ਸ਼ੱਕ ਜਤਾ ਕੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਪਰ ਤਕਨੀਕੀ ਸਬੂਤ, ਸੀਸੀਟੀਵੀ ਫੁਟੇਜ ਅਤੇ ਪੁੱਛਗਿੱਛ ਨੇ ਸਾਰਾ ਭੇਤ ਖੋਲ੍ਹ ਦਿੱਤਾ।

ਪੁਲਸ ਦਾ ਕਹਿਣਾ ਹੈ ਕਿ ਕਤਲ ਦਾ ਅਸਲ ਕਾਰਨ ਜ਼ਮੀਨੀ ਵਿਵਾਦ ਸੀ। ਇਮਰਤਲਾਲ ਆਪਣੀ ਜਾਇਦਾਦ ਆਪਣੇ ਪੁੱਤਰ ਘਨਸੁੰਦਰ ਨੂੰ ਦੇਣ ਲਈ ਤਿਆਰ ਨਹੀਂ ਸੀ। ਇਸ ਤੋਂ ਨਾਰਾਜ਼ ਹੋ ਕੇ ਪੁੱਤਰ ਨੇ ਆਪਣੇ ਜੀਜੇ ਨਾਲ ਮਿਲ ਕੇ ਆਪਣੇ ਪਿਤਾ ਦੇ ਕਤਲ ਦੀ ਸਾਜ਼ਿਸ਼ ਰਚੀ ਅਤੇ ਇਸਨੂੰ ਅੰਜਾਮ ਦਿੱਤਾ।

ਪੁਲਸ ਨੇ ਘਨਸੁੰਦਰ ਅਤੇ ਅੰਕਿਤ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਵਿੱਚ ਵਰਤੀ ਗਈ ਕੁਹਾੜੀ ਅਤੇ ਦੋ ਮੋਟਰਸਾਈਕਲ ਵੀ ਜ਼ਬਤ ਕਰ ਲਏ ਗਏ ਹਨ। ਮੁਲਜ਼ਮਾਂ 'ਤੇ ਭਾਰਤੀ ਦੰਡ ਸੰਹਿਤਾ (BNS) ਦੀ ਧਾਰਾ 61(2) ਅਤੇ 238 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Credit : www.jagbani.com

  • TODAY TOP NEWS