ਖੁਲਾਸਾ : ਕਸ਼ਮੀਰ ’ਚ 4056 ਕਬਰਾਂ ’ਚੋਂ 90 ਫੀਸਦੀ ਤੋਂ ਵੱਧ ਪਾਕਿਸਤਾਨੀ ਅਤੇ ਸਥਾਨਕ ਅੱਤਵਾਦੀਆਂ ਦੀਆਂ

ਖੁਲਾਸਾ : ਕਸ਼ਮੀਰ ’ਚ 4056 ਕਬਰਾਂ ’ਚੋਂ 90 ਫੀਸਦੀ ਤੋਂ ਵੱਧ ਪਾਕਿਸਤਾਨੀ ਅਤੇ ਸਥਾਨਕ ਅੱਤਵਾਦੀਆਂ ਦੀਆਂ

ਨਵੀਂ ਦਿੱਲੀ – ਉੱਤਰੀ ਕਸ਼ਮੀਰ ਦੀਆਂ ਅਖੌਤੀ ਸਮੂਹਿਕ ਕਬਰਾਂ ਬਾਰੇ ਲੰਬੇ ਸਮੇਂ ਤੋਂ ਸਵਾਲ ਉੱਠ ਰਹੇ ਹਨ। ਇਹ ਬਿਰਤਾਂਤ ਅੰਤਰਰਾਸ਼ਟਰੀ ਮੰਚਾਂ ’ਤੇ ਕਈ ਵਾਰ ਪੇਸ਼ ਕੀਤਾ ਗਿਆ ਹੈ ਕਿ ਘਾਟੀ ਵਿਚ ਵੱਡੀ ਗਿਣਤੀ ’ਚ ਨਿਰਦੋਸ਼ ਨਾਗਰਿਕਾਂ ਦਾ ਕਤਲੇਆਮ ਕੀਤਾ ਗਿਆ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਗੁਪਤ ਤੌਰ ’ਤੇ ਦਫ਼ਨਾਇਆ ਗਿਆ ਸੀ ਪਰ ਹੁਣ ਇਕ ਤਾਜ਼ਾ ਅਧਿਐਨ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਕਸ਼ਮੀਰ ਆਧਾਰਤ ਐੱਨ. ਜੀ. ਓ. ‘ਸੇਵ ਯੂਥ ਸੇਵ ਫਿਊਚਰ ਫਾਊਂਡੇਸ਼ਨ’ ਦੀ ਰਿਪੋਰਟ ‘ਅਨਰਾਵੇਲਿੰਗ ਦ ਟਰੂਥ’ ਅਨੁਸਾਰ ਘਾਟੀ ਵਿਚ ਮਿਲੀਆਂ 4056 ਕਬਰਾਂ ’ਚੋਂ 90 ਫੀਸਦੀ ਤੋਂ ਵੱਧ ਪਾਕਿਸਤਾਨੀ ਅਤੇ ਸਥਾਨਕ ਅੱਤਵਾਦੀਆਂ ਦੀਆਂ ਹਨ, ਜੋ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰੇ ਗਏ ਸਨ।

ਦਰਅਸਲ ‘ਸੇਵ ਯੂਥ ਸੇਵ ਫਿਊਚਰ ਫਾਊਂਡੇਸ਼ਨ’ ਨੇ ਕਸ਼ਮੀਰ ਘਾਟੀ ’ਚ ‘ਏ ਕ੍ਰਿਟੀਕਲ ਸਟੱਡੀ ਆਫ਼ ਅਨਨੋਨ ਗ੍ਰੇਵਜ਼’ ਸਿਰਲੇਖ ਵਾਲੀ ਆਪਣੀ ਰਿਪੋਰਟ ਨਵੀਂ ਦਿੱਲੀ ਵਿਚ ਹਾਲ ਹੀ ’ਚ ਜਾਰੀ ਕੀਤੀ ਹੈ, ਜਿਸ ਵਿਚ ਇਹ ਖੁਲਾਸਾ ਹੋਇਆ ਹੈ। ਭਾਰਤ ਦੇ ਸਾਬਕਾ ਮੁੱਖ ਸੂਚਨਾ ਕਮਿਸ਼ਨਰ ਵਜਾਹਤ ਹਬੀਬੁੱਲਾ ਇਸ ਦੇ ਰਿਲੀਜ਼ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਮੌਜੂਦ ਸਨ।

Credit : www.jagbani.com

  • TODAY TOP NEWS