ਲਿਫਟ ’ਚੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਲਿਫਟ ’ਚੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਨਵੀਂ ਦਿੱਲੀ - ਅਮਨ ਵਿਹਾਰ ਇਲਾਕੇ ਵਿਚ ਲਿਫਟ ’ਚੋਂ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਵਾਲ-ਵਾਲ ਬਚ ਗਿਆ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਮਨ ਵਿਹਾਰ ਪੁਲਸ ਨੂੰ ਦੁਪਹਿਰ 12:54 ਵਜੇ ਪੀ. ਸੀ. ਆਰ. ਕਾਲ ਆਈ। ਕਾਲ ਕਰਨ ਵਾਲੇ ਨੇ ਦੱਸਿਆ ਕਿ ਪਾਕੇਟ-1, ਸੈਕਟਰ-21, ਰੋਹਿਣੀ ਵਿਚ ਲਿਫਟ ’ਚ 2 ਲੋਕ ਫਸੇ ਹੋਏ ਹਨ। ਇਕ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਇਕ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਅਜੇ ਵੀ ਲਿਫਟ ’ਚ ਫਸੀ ਹੋਈ ਹੈ।
 

Credit : www.jagbani.com

  • TODAY TOP NEWS