ਨਵੀਂ ਦਿੱਲੀ- ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਦੀਆਂ ਦਰਾਂ 'ਚ ਕਟੌਤੀ ਤੋਂ ਬਾਅਦ ਸਕੋਡਾ ਆਟੋ ਇੰਡੀਆ ਨੇ ਵੀ ਆਪਣੀਆਂ ਕਾਰਾਂ ਦੀ ਕੀਮਤ 3.28 ਲੱਖ ਰੁਪਏ ਤੱਕ ਘਟਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਦੱਸਿਆ ਕਿ ਜੀ.ਐੱਸ.ਟੀ. ਸੁਧਾਰ 22 ਸਤੰਬਰ ਤੋਂ ਪ੍ਰਭਾਵੀ ਹੋਣਗੇ ਅਤੇ ਉਸੇ ਦਿਨ ਤੋਂ ਨਵੀਆਂ ਕੀਮਤਾਂ ਲਾਗੂ ਹੋ ਜਾਣਗੀਆਂ।
Kodiaq ਦੀ ਕੀਮਤ 'ਚ 3,28,267 ਰੁਪਏ ਤੱਕ, Kyleak 'ਚ 1,19,295 ਰੁਪਏ ਤੱਕ, Kushak 'ਚ 65,828 ਰੁਪਏ ਤੱਕ ਅਤੇ Slavia ਦੀ ਕੀਮਤ 63,207 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕੰਪਨੀ ਨੇ 21 ਸਤੰਬਰ ਤੱਕ ਗਾਹਕਾਂ ਨੂੰ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਹੈ। ਸਕੋਡਾ ਆਟੋ ਇੰਡੀਆ ਦੇ ਬ੍ਰਾਂਡ ਡਾਇਰੈਕਟਰ ਆਸ਼ੀਸ਼ ਗੁਪਤਾ ਨੇ ਨਵੇਂ ਜੀਐੱਸਟੀ ਢਾਂਚੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਉਦਯੋਗ ਅਤੇ ਗਾਹਕ ਦੋਵਾਂ ਨੂੰ ਫਾਇਦਾ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com