10 ਲੱਖ ਆਵਾਰਾ ਕੁੱਤਿਆਂ ਨੂੰ ਲਗਾਈ ਜਾਏਗੀ ਮਾਈਕ੍ਰੋਚਿਪ

10 ਲੱਖ ਆਵਾਰਾ ਕੁੱਤਿਆਂ ਨੂੰ ਲਗਾਈ ਜਾਏਗੀ ਮਾਈਕ੍ਰੋਚਿਪ

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਅਗਲੇ 2 ਸਾਲਾਂ ਵਿਚ ਰਾਸ਼ਟਰੀ ਰਾਜਧਾਨੀ ’ਚ ਲੱਗਭਗ 10 ਲੱਖ ਆਵਾਰਾ ਕੁੱਤਿਆਂ ਨੂੰ ਮਾਈਕ੍ਰੋਚਿੱਪ ਲਗਾਈ ਜਾਏਗੀ ਤਾਂ ਜੋ ਉਨ੍ਹਾਂ ਦੀ ਗਿਣਤੀ ਅਤੇ ਨਿਗਰਾਨੀ ਵਿਚ ਮਦਦ ਕੀਤੀ ਜਾ ਸਕੇ। ਦਿੱਲੀ ਸਕੱਤਰੇਤ ਵਿਖੇ ਪਸ਼ੂ ਭਲਾਈ ਬੋਰਡ ਦੀ ਮੀਟਿੰਗ ਵਿਚ ਕਈ ਮਹੱਤਵਪੂਰਨ ਫੈਸਲੇ ਲਏ ਗਏ।

ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਮੀਟਿੰਗ ਦਾ ਉਦੇਸ਼ ਪਸ਼ੂ ਭਲਾਈ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਾ ਅਤੇ ਦਿੱਲੀ ਲਈ ਇਕ ਠੋਸ ਕਾਰਜ ਯੋਜਨਾ ਤਿਆਰ ਕਰਨਾ ਸੀ। ਮੀਟਿੰਗ ਵਿਚ ਰਾਸ਼ਟਰੀ ਰੈਬੀਜ਼ ਕੰਟਰੋਲ ਪ੍ਰੋਗਰਾਮ ’ਤੇ ਵੀ ਚਰਚਾ ਹੋਈ। ਇਨ੍ਹਾਂ ਵਿਚ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਨੂੰ ਘਟਾਉਣ ਅਤੇ ਟੀਕਾਕਰਨ ਪ੍ਰਕਿਰਿਆ ਦਾ ਡਿਜੀਟਲੀਕਰਨ ਸ਼ਾਮਲ ਹੈ।

ਮਿਸ਼ਰਾ ਨੇ ਨਿਰਦੇਸ਼ ਦਿੱਤਾ ਕਿ ਸਟੀਕ ਅੰਕੜੇ ਅਤੇ ਭਵਿੱਖ ਦੀ ਠੋਸ ਯੋਜਨਾ ਯਕੀਨੀ ਬਣਾਉਣ ਲਈ ਕੁੱਤਿਆਂ ਦੀ ਗਣਨਾ ਅਤੇ ਨਿਗਰਾਨੀ ਪ੍ਰਣਾਲੀ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ।

Credit : www.jagbani.com

  • TODAY TOP NEWS