ਬਿਜ਼ਨੈੱਸ ਡੈਸਕ- ਜੇਕਰ ਤੁਸੀਂ ਬੈਂਕ ਖ਼ਾਤਾ ਧਾਰਕ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕ ਖ਼ਾਤਿਆਂ ਨਾਲ ਸਬੰਧਤ KYC (ਆਪਣੇ ਗਾਹਕ ਨੂੰ ਜਾਣੋ) ਪ੍ਰਕਿਰਿਆ ਸੰਬੰਧੀ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪਹਿਲ ਦਾ ਉਦੇਸ਼ ਸਮੇਂ-ਸਮੇਂ 'ਤੇ ਗਾਹਕਾਂ ਦੀ ਪਛਾਣ ਦੀ ਪੁਸ਼ਟੀ ਕਰਨਾ ਅਤੇ ਬੈਂਕਿੰਗ ਪ੍ਰਣਾਲੀ ਨੂੰ ਹੋਰ ਸੁਰੱਖਿਅਤ ਬਣਾਉਣਾ ਹੈ। ਜੇਕਰ ਤੁਸੀਂ ਸਮੇਂ ਸਿਰ ਆਪਣਾ KYC ਅਪਡੇਟ ਨਹੀਂ ਕਰਦੇ ਤਾਂ ਤੁਹਾਡਾ ਬੈਂਕ ਖ਼ਾਤਾ ਅਯੋਗ ਹੋ ਸਕਦਾ ਹੈ।
RBI ਦਾ ਨਵਾਂ ਨਿਰਦੇਸ਼ ਕੀ ਹੈ?
RBI ਨੇ 1 ਜੁਲਾਈ 2025 ਤੋਂ ਦੇਸ਼ ਭਰ ਵਿੱਚ KYC ਅਪਡੇਟ ਮੁਹਿੰਮ ਸ਼ੁਰੂ ਕੀਤੀ ਹੈ, ਜੋ ਕਿ 30 ਸਤੰਬਰ 2025 ਤੱਕ ਚੱਲੇਗੀ। ਇਸ ਦੌਰਾਨ ਸਾਰੇ ਬੈਂਕ ਖ਼ਾਤਾ ਧਾਰਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਆਪਣੇ ਬੈਂਕ ਤੋਂ ਰੀ-ਕੇਵਾਈਸੀ (KYC ਅਪਡੇਟ) ਦਾ ਸੁਨੇਹਾ ਮਿਲਿਆ ਹੈ, ਤਾਂ ਉਹ ਤੁਰੰਤ ਜ਼ਰੂਰੀ ਦਸਤਾਵੇਜ਼ਾਂ ਨਾਲ ਬੈਂਕ ਜਾਂ ਪੰਚਾਇਤ ਕੈਂਪ ਵਿੱਚ ਜਾਣ ਅਤੇ ਪ੍ਰਕਿਰਿਆ ਨੂੰ ਪੂਰਾ ਕਰਨ।
RBI ਵਟਸਐਪ, SMS ਅਤੇ ਸੋਸ਼ਲ ਮੀਡੀਆ ਰਾਹੀਂ ਗਾਹਕਾਂ ਨੂੰ ਸੂਚਿਤ ਕਰ ਰਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਬੈਂਕ ਤੋਂ ਰੀ-ਕੇਵਾਈਸੀ ਲਈ ਅਲਰਟ ਮਿਲਿਆ ਹੈ, ਤਾਂ ਇਸਨੂੰ ਅਣਦੇਖਾ ਨਾ ਕਰੋ।
Re-KYC ਕਿਵੇਂ ਕਰੀਏ?
Re-KYC ਨੂੰ ਅਪਡੇਟ ਕਰਨਾ ਇੱਕ ਬਹੁਤ ਹੀ ਆਸਾਨ ਪ੍ਰਕਿਰਿਆ ਹੈ। ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਕੇ ਤੁਸੀਂ ਇਸ ਕੰਮ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਪੂਰਾ ਕਰ ਸਕਦੇ ਹੋ:
ਪੇਂਡੂ ਖੇਤਰਾਂ 'ਚ
- ਆਪਣੇ ਗ੍ਰਾਮ ਪੰਚਾਇਤ ਕੈਂਪ 'ਚ ਜਾਓ।
- ਜ਼ਰੂਰੀ ਦਸਤਾਵੇਜ਼ ਲੈ ਕੇ ਜਾਓ ਜਿਵੇਂ-
ਆਧਾਰ ਕਾਰਡ
ਵੋਟਰ ਆਈ.ਡੀ.
ਪਾਸਪੋਰਟ
ਡਰਾਈਵਿੰਗ ਲਾਈਸੈਂਸ
ਮਨਰੇਗਾ ਜੌਬ ਕਾਰਡ
ਸ਼ਹਿਰੀ ਖੇਤਰ 'ਚ
ਨਜ਼ਦੀਕੀ ਬੈਂਕ ਬ੍ਰਾਂਚ 'ਚ ਜਾਓ।
ਉਪਰੋਕਤ ਦਸਤਾਵੇਜ਼ਾਂ 'ਚੋਂ ਕੋਈ ਵੀ ਇਕ ਪਛਾਣ ਪ੍ਰਮਾਣ ਲੈ ਕੇ ਜਾਓ।
ਜੇਕਰ ਤੁਹਾਡੇ ਵੇਰਵਿਆਂ ਵਿੱਚ ਕੋਈ ਬਦਲਾਅ ਨਹੀਂ ਹੈ-
ਸਿਰਫ਼ ਇੱਕ ਸਵੈ-ਘੋਸ਼ਣਾ ਪੱਤਰ ਦੇ ਕੇ ਵੀ ਆਪਣਾ ਕੇਵਾਈਸੀ ਅਪਡੇਟ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਲਿਖਤੀ ਰੂਪ ਵਿੱਚ ਦੱਸਣਾ ਪਵੇਗਾ ਕਿ ਤੁਹਾਡੇ ਨਿੱਜੀ ਵੇਰਵਿਆਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਕਿਉਂ ਜ਼ਰੂਰੀ ਹੈ KYC ਅਪਡੇਟ ਕਰਨਾ
ਕੇਵਾਈਸੀ ਅਪਡੇਟ ਨਾ ਹੋਣ 'ਤੇ ਤੁਹਾਡਾ ਬੈਂਕ ਖ਼ਾਤਾ ਫ੍ਰੀਜ਼ ਕੀਤਾ ਜਾ ਸਕਦਾ ਹੈ।
ਕਿਸੇ ਵੀ ਵਿੱਤੀ ਲੈਣ-ਦੇਣ 'ਚ ਸਮੱਸਿਆ ਆ ਸਕਦੀ ਹੈ।
ਬੈਂਕ ਤੋਂ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਏਟੀਐੱਮ, ਨੈੱਟ ਬੈਂਕਿੰਗ, ਯੂ.ਪੀ.ਆਈ. ਆਦਿ ਅਸਥਾਈ ਰੂਪ ਨਾਲ ਬੰਦ ਹੋ ਸਕਦੀਆਂ ਹਨ।
ਆਰਬੀਆਈ ਅਤੇ ਬੈਂਕ ਦੋਵਾਂ ਦੀ ਨੀਤੀ ਹੈ ਕਿ ਖ਼ਾਤਾ ਧਾਰਕਾਂ ਦੀ ਪਛਾਣ ਸਮੇਂ-ਸਮੇਂ 'ਤੇ ਵੈਰੀਫਾਈ ਕੀਤੀ ਜਾਵੇ ਤਾਂ ਜੋ ਕਿਸੇ ਵੀ ਫਰਜ਼ੀਵਾੜੇ ਤੋਂ ਬਚਿਆ ਜਾ ਸਕੇ।
Credit : www.jagbani.com