ਪੰਜਾਬ 'ਚ ਫ਼ਿਰ ਹੋ ਗਏ ਧਮਾਕੇ ਤੇ ਟੁੱਟ ਚੱਲਿਆ ਸਤਲੁਜ ਦਰਿਆ ਦਾ ਬੰਨ੍ਹ, ਪੜ੍ਹੋ TOP-10 ਖ਼ਬਰਾਂ

ਪੰਜਾਬ 'ਚ ਫ਼ਿਰ ਹੋ ਗਏ ਧਮਾਕੇ ਤੇ ਟੁੱਟ ਚੱਲਿਆ ਸਤਲੁਜ ਦਰਿਆ ਦਾ ਬੰਨ੍ਹ, ਪੜ੍ਹੋ TOP-10 ਖ਼ਬਰਾਂ

ਜਲੰਧਰ- ਬਠਿੰਡਾ ਦੇ ਪਿੰਡ ਜੀਦਾ ਵਿਚ ਦੋ ਹੋਰ ਧਮਾਕੇ ਹੋ ਗਏ ਹਨ। ਇਹ ਧਮਾਕੇ ਉਸੇ ਘਰ ਵਿਚ ਹੋਏ ਹਨ, ਜਿੱਥੇ 3 ਦਿਨ ਪਹਿਲਾਂ ਇਕ ਘਰ ਵਿਚ ਦੋ ਧਮਾਕੇ ਹੋਏ ਹਨ। ਅੱਜ ਜਦੋਂ ਫੋਰੈਂਸਿਕ ਯੂਨਿਟ ਤੇ ਬੰਬ ਡਿਸਪੋਜ਼ਲ ਟੀਮ ਉਸ ਘਰ ਵਿਚ ਜਾਂਚ ਕਰ ਰਹੀ ਸੀ ਤਾਂ ਅਚਾਨਕ ਦੋ ਹੋਰ ਧਮਾਕੇ ਹੋ ਗਏ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਇਸ ਦੇ ਨਾਲ ਹੀ ਪੰਜਾਬ ਵਾਸੀਆਂ 'ਤੇ ਇਕ ਵਾਰ ਫਿਰ ਤੋਂ ਖ਼ਤਰਾ ਮੰਡਰਾਉਣ ਲੱਗਾ ਹੈ। ਦਰਅਸਲ ਸਤੁਲਜ ਦਰਿਆ ਦਾ ਬੰਨ੍ਹ ਟੁੱਟਣ ਕੰਢੇ ਪਹੁੰਚਣ ਵਾਲਾ ਹੈ। ਇਸੇ ਦੇ ਸਬੰਧ ਵਿਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਹੈ।  ਵੀਡੀਓ ਜਾਰੀ ਕਰਦੇ ਹੋਏ ਸੰਤ ਸੀਚੇਵਾਲ ਨੇ ਦੱਸਿਆ ਕਿ ਮਡਾਲਾ ਸਨਾ ਵਿਚ ਪਿਛਲੀ ਵਾਰ ਵੀ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਵੱਡਾ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਬੇਸ਼ਕ ਸਤਲੁਜ ਵਿਚ ਪਾਣੀ ਅਜੇ 45 ਹਜ਼ਾਰ ਦੇ ਕਿਊਸਿਕ ਹੈ ਪਰ ਜੇਕਰ ਪਾਣੀ ਵੱਧਣ ਕਾਰਨ ਬੰਨ੍ਹ ਟੁੱਟ ਗਿਆ ਤਾਂ ਬੇਹੱਦ ਨੁਕਸਾਨ ਹੋਵੇਗਾ ਇਸ ਦੇ ਨਾਲ ਹੀ ਆਓ ਜਾਣਦੇ ਹਾਂ ਅੱਜ ਦੀਆਂ ਟਾਪ-10 ਖ਼ਬਰਾਂ ਬਾਰੇ...

1. ਹਮਲੇ ਮਗਰੋਂ ਸਿਮਰਜੀਤ ਬੈਂਸ ਦੇ ਵੱਡੇ ਖ਼ੁਲਾਸੇ! ਪਹਿਲੀ ਵਾਰ ਦੱਸੀ ਕੱਲੀ-ਕੱਲੀ ਗੱਲ
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਉੱਪਰ ਹੋਈ ਫ਼ਾਇਰਿੰਗ ਮਗਰੋਂ ਪਹਿਲੀ ਵਾਰ ਚੁੱਪੀ ਤੋੜੀ ਹੈ। ਉਨ੍ਹਾਂ ਨੇ ਸਾਫ਼ ਕੀਤਾ ਹੈ ਕਿ ਇਹ ਮਾਮਲਾ ਪਰਿਵਾਰਕ ਝਗੜੇ ਦਾ ਸੀ ਤੇ ਉਹ ਉਸ ਨੂੰ ਘਰ ਦੀ ਚਾਰਦਿਵਾਰੀ ਦੇ ਅੰਦਰ ਹੀ ਨਿਬੇੜਣਾ ਚਾਹੁੰਦੇ ਸੀ। ਹਮਲੇ ਮਗਰੋਂ ਉਨ੍ਹਾਂ ਨੇ ਸਾਰੇ ਵਿਵਾਦ ਬਾਰੇ ਵਿਸਥਾਰ ਨਾਲ ਦੱਸਿਆ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

2. ਜ਼ੋਰਦਾਰ ਧਮਾਕਿਆਂ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਦਹਿਲ ਗਏ ਲੋਕ
ਲੁਧਿਆਣਾ ਦੇ ਟਿੱਬਾ ਰੋਡ ਦੀ ਗੁਰਮੇਲ ਕਾਲੋਨੀ ਵਿਚ ਬਿਜਲੀ ਦੇ ਟ੍ਰਾਂਸਫ਼ਾਰਮਰ ਵਿਚ ਟਾਟਾ 407 ਗੱਡੀ ਦੀ ਟੱਕਰ ਮਗਰੋਂ ਜ਼ੋਰਦਾਰ ਧਮਾਕਾ ਹੋ ਗਿਆ। ਇਸ ਦੌਰਾਨ ਇਕ ਤੋਂ ਬਾਅਦ ਇਕ ਲਗਾਤਾਰ ਕਈ ਧਮਾਕੇ ਹੋਏ, ਜਿਸ ਨਾਲ ਲੋਕ ਡਰ ਗਏ। ਇਸ ਹਾਦਸੇ ਵਿਚ ਜਿੱਥੇ ਟਾਟਾ 407 ਗੱਡੀ ਸੜ ਕੇ ਸੁਆਹ ਹੋ ਗਈ ਤੇ ਉੱਥੇ ਹੀ ਪਾਵਰਕਾਮ ਵਿਭਾਗ ਨੂੰ ਵੀ ਸਾਢੇ 8 ਲੱਖ ਰੁਪਏ ਦੇ ਕਰੀਬ ਵਿੱਤੀ ਨੁਕਸਾਨ ਹੋਇਆ ਹੈ। ਇਹ ਹਾਦਸਾ ਬੀਤੀ ਦੇਰ ਰਾਤ ਦਾ ਦੱਸਿਆ ਜਾ ਰਿਹਾ ਹੈ। ਹਾਦਸੇ ਕਾਰਨ ਇਕ ਤੋਂ ਬਾਅਦ ਇਕ ਲਗਾਤਾਰ ਕਈ ਜ਼ੋਰਦਾਰ ਧਮਾਕਿਆਂ ਕਾਰਨ ਇਲਾਕੇ ਦੇ ਲੋਕ ਦਹਿਲ ਗਏ ਤੇ ਘਰਾਂ ਤੋਂ ਬਾਹਰ ਨਿਕਲ ਕੇ ਗਲੀ ਮੁਹੱਲਿਆਂ ਵਿਚ ਉਕੱਠੇ ਹੋ ਗਏ। ਇਸ ਦੌਰਾਨ ਉੱਠ ਰਹੀਆਂ ਅਸਮਾਨ ਛੂੰਹਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੂੰ ਵੇਖ ਲੋਕ ਡਰ ਗਏ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
 

3. ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਟੁੱਟ ਚੱਲਿਆ ਸਤਲੁਜ ਦਰਿਆ ਦਾ ਬੰਨ੍ਹ, ਸੀਚੇਵਾਲ ਦੀ ਨੌਜਵਾਨਾਂ ਨੂੰ ਅਪੀਲ
ਪੰਜਾਬ ਵਾਸੀਆਂ 'ਤੇ ਇਕ ਵਾਰ ਫਿਰ ਤੋਂ ਖ਼ਤਰਾ ਮੰਡਰਾਉਣ ਲੱਗਾ ਹੈ। ਦਰਅਸਲ ਸਤੁਲਜ ਦਰਿਆ ਦਾ ਬੰਨ੍ਹ ਟੁੱਟਣ ਕੰਢੇ ਪਹੁੰਚਣ ਵਾਲਾ ਹੈ। ਇਸੇ ਦੇ ਸਬੰਧ ਵਿਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਹੈ।  ਵੀਡੀਓ ਜਾਰੀ ਕਰਦੇ ਹੋਏ ਸੰਤ ਸੀਚੇਵਾਲ ਨੇ ਦੱਸਿਆ ਕਿ ਮਡਾਲਾ ਸਨਾ ਵਿਚ ਪਿਛਲੀ ਵਾਰ ਵੀ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਵੱਡਾ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਬੇਸ਼ਕ ਸਤਲੁਜ ਵਿਚ ਪਾਣੀ ਅਜੇ 45 ਹਜ਼ਾਰ ਦੇ ਕਿਊਸਿਕ ਹੈ ਪਰ ਜੇਕਰ ਪਾਣੀ ਵੱਧਣ ਕਾਰਨ ਬੰਨ੍ਹ ਟੁੱਟ ਗਿਆ ਤਾਂ ਬੇਹੱਦ ਨੁਕਸਾਨ ਹੋਵੇਗਾ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
 

4. ਰਾਹੁਲ ਗਾਂਧੀ ਦੇ ਪੰਜਾਬ ਦੌਰੇ 'ਤੇ ਰਵਨੀਤ ਬਿੱਟੂ ਨੇ ਵਿੰਨ੍ਹਿਆ ਨਿਸ਼ਾਨਾ! ਕਿਹਾ- 'ਜਦੋਂ ਪੰਜਾਬ ਡੁੱਬ ਰਿਹਾ ਸੀ...'
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲਾਲਾਬਾਦ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਪੰਜਾਬ ਫ਼ੇਰੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਡੁੱਬ ਰਿਹਾ ਸੀ ਤੇ ਲੋਕ ਰੋ ਰਹੀ ਸੀ, ਉਦੋਂ ਰਾਹੁਲ ਗਾਂਧੀ ਮਲੇਸ਼ੀਆ ਵਿਚ ਐਸ਼ ਕਰ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਦੌਰੇ ਲੋਕਾਂ ਦਾ ਦਰਦ ਮਿਟਾਉਣ ਲਈ ਨਹੀਂ, ਸਿਆਸੀ ਸਟੇਜ ਤੇ ਡਰਾਮੇਬਾਜ਼ੀ ਕਰਨ ਲਈ ਹੀ ਜਾਪਦੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਵੀ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
 

5. ਜਲੰਧਰ 'ਚ ਸਾਬਕਾ ਮੰਤਰੀ ਮਹਿੰਦਰ ਕੇ. ਪੀ. ਦੇ ਪੁੱਤਰ ਨਾਲ ਵਾਪਰੇ ਭਿਆਨਕ ਹਾਦਸੇ ਦੀ CCTV ਫੁਟੇਜ਼ ਆਈ ਸਾਹਮਣੇ
ਜਲੰਧਰ ਵਿਚ ਬੀਤੀ ਰਾਤ ਸਾਬਕਾ ਮੰਤਰੀ ਮਹਿੰਦਰ ਕੇ. ਪੀ. ਦੇ ਪੁੱਤਰ ਦੀ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਮਾਡਲ ਟਾਊਨ ਸਥਿਤ ਮਾਤਾ ਰਾਣੀ ਚੌਂਕ ਵਿਚ 3 ਕਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ ਵਾਪਰਿਆ। ਇਸ ਹਾਦਸੇ ਵਿਚ ਸਾਬਕਾ ਮੰਤਰੀ ਦੇ ਪੁੱਤਰ ਦੀ ਮੌਤ ਹੋ ਗਈ, ਜਦਕਿ ਇਕ ਟੈਕਸੀ ਚਾਲਕ ਜ਼ਖ਼ਮੀ ਹੋ ਗਿਆ ਅਤੇ ਇਕ ਕ੍ਰੇਟਾ ਕਾਰ ਚਾਲਕ ਗੱਡੀ ਸਮੇਤ ਫ਼ਰਾਰ ਹੋ ਗਿਆ। ਮਹਿੰਦਰ ਸਿੰਘ ਕੇ. ਪੀ. ਦੇ ਪੁੱਤਰ ਨਾਲ ਵਾਪਰੇ ਇਸ ਹਾਦਸੇ ਦੀ ਸੀ. ਸੀ. ਟੀ. ਵੀ. ਫੁਟੇਜ਼ ਸਾਹਮਣੇ ਆਈ ਹੈ। ਫੁਟੇਜ਼ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਹਾਦਸਾ ਵਾਪਰਿਆ। ਹਾਦਸੇ ਮਗਰੋਂ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਪਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
 

6. Big Breaking: ਪੰਜਾਬ 'ਚ ਫ਼ਿਰ ਹੋ ਗਏ ਧਮਾਕੇ! ਪਿੰਡ ਜੀਦਾ 'ਚ 2 ਹੋਰ ਬਲਾਸਟ
ਬਠਿੰਡਾ ਦੇ ਪਿੰਡ ਜੀਦਾ ਵਿਚ ਦੋ ਹੋਰ ਧਮਾਕੇ ਹੋ ਗਏ ਹਨ। ਇਹ ਧਮਾਕੇ ਉਸੇ ਘਰ ਵਿਚ ਹੋਏ ਹਨ, ਜਿੱਥੇ 3 ਦਿਨ ਪਹਿਲਾਂ ਇਕ ਘਰ ਵਿਚ ਦੋ ਧਮਾਕੇ ਹੋਏ ਹਨ। ਅੱਜ ਜਦੋਂ ਫੋਰੈਂਸਿਕ ਯੂਨਿਟ ਤੇ ਬੰਬ ਡਿਸਪੋਜ਼ਲ ਟੀਮ ਉਸ ਘਰ ਵਿਚ ਜਾਂਚ ਕਰ ਰਹੀ ਸੀ ਤਾਂ ਅਚਾਨਕ ਦੋ ਹੋਰ ਧਮਾਕੇ ਹੋ ਗਏ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
 

7. ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ, ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕਰਨਗੇ ਦੌਰਾ
ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਪੰਜਾਬ ਪਹੁੰਚਣਗੇ, ਜਿੱਥੇ ਉਨ੍ਹਾਂ ਵੱਲੋਂ ਪੰਜਾਬ ਵਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਦਾ ਇਹ ਦੌਰਾ ਰਾਜਨੀਤਿਕ ਤੌਰ 'ਤੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਸਵੇਰੇ 9:30 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨਗੇ, ਜਿੱਥੋਂ ਉਹ ਸਿੱਧੇ ਰਾਮਦਾਸ ਖੇਤਰ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣਗੇ। ਇੱਥੇ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਰਾਹਤ ਕਾਰਜਾਂ ਦੀ ਸਥਿਤੀ ਦਾ ਮੁਆਇਨਾ ਕਰਨਗੇ। ਇਸ ਤੋਂ ਇਲਾਵਾ ਉਹ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਮੱਥਾ ਟੇਕਣਗੇ ਅਤੇ ਉੱਥੇ ਸੇਵਾ ਕਰ ਰਹੀ ਸੰਗਤ ਨਾਲ ਗੱਲਬਾਤ ਕਰਨਗੇ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
 

8. 'ਪ੍ਰਵਾਸੀਆਂ ਨੂੰ Deport ਕਰੋ..!', ਬ੍ਰਿਟੇਨ 'ਚ ਸੜਕਾਂ 'ਤੇ ਉਤਰੇ 1 ਲੱਖ ਤੋਂ ਵੱਧ ਲੋਕ
ਬੀਤੇ ਦਿਨੀਂ ਜਿੱਥੇ ਨੇਪਾਲ ਤੇ ਫਰਾਂਸ 'ਚ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਸਰਕਾਰ ਖ਼ਿਲਾਫ਼ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਹਨ, ਉੱਥੇ ਹੀ ਹੁਣ ਤਾਜ਼ਾ ਖ਼ਬਰ ਇੰਗਲੈਂਡ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਲੋਕ ਸੜਕਾਂ 'ਤੇ ਉਤਰ ਆਏ ਹਨ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
 

9. ਅੱਧੀ ਰਹਿ ਗਈ ਭਾਰਤ ਦੇ ਡੈਮਾਂ ਦੀ ਸਟੋਰੇਜ ਕੈਪਸਟੀ ! ਮੰਡਰਾਉਣ ਲੱਗਾ ਵੱਡਾ ਖ਼ਤਰਾ
ਭਾਰਤੀ ਵਿਗਿਆਨ ਸਿੱਖਿਆ ਤੇ ਖੋਜ ਸੰਸਥਾਨ (ਆਈ.ਆਈ.ਐੱਸ.ਈ.ਆਰ.) ਦੇ ਇਕ ਨਵੇਂ ਅਧਿਐਨ ਅਨੁਸਾਰ ਭਾਰਤ ਦੇ ਬੰਨ੍ਹਾਂ ਤੇ ਜਲ ਭੰਡਾਰਾਂ ਦੀ ਭੰਡਾਰਣ ਸਮਰੱਥਾ ਘਟ ਕੇ 50 ਫੀਸਦੀ ਰਹਿ ਗਈ ਹੈ। ਇਸ ਨਾਲ ਬਿਜਲੀ ਦੀ ਪੈਦਾਵਾਰ ਅਤੇ ਭਾਈਚਾਰਿਆਂ ਨੂੰ ਹੜ੍ਹ ਤੇ ਸੋਕੇ ਤੋਂ ਬਚਾਉਣ ਦੀ ਉਨ੍ਹਾਂ ਦੀ ਸਮਰੱਥਾ ਵੀ ਘਟ ਰਹੀ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
 

10. ਅਸਾਮ ਪੁੱਜੇ PM ਮੋਦੀ ਦਾ ਕੀਤਾ ਸਵਾਗਤ, ਸੂਬਾ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ (14 ਸਤੰਬਰ, 2025) ਨੂੰ ਅਸਾਮ ਦੇ ਦਰੰਗ ਵਿੱਚ 18,530 ਕਰੋੜ ਰੁਪਏ ਤੋਂ ਵੱਧ ਦੇ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਦੌਰਾਨ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਾਂਗਰਸ ਪਾਰਟੀ 'ਤੇ ਜ਼ੋਰਦਾਰ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਭਗਵਾਨ ਸ਼ਿਵ ਦਾ ਭਗਤ ਦੱਸਿਆ ਅਤੇ ਕਿਹਾ ਕਿ ਉਹ ਦੁਸ਼ਮਣਾਂ ਦੁਆਰਾ ਦਿੱਤਾ ਗਿਆ ਸਾਰਾ ਜ਼ਹਿਰ ਨਿਗਲ ਲੈਂਦੇ ਹਨ। ਉਨ੍ਹਾਂ ਨੇ ਅਸਾਮ ਦੇ ਵਿਕਾਸ ਅਤੇ ਭਾਰਤ ਰਤਨ ਭੂਪੇਨ ਹਜ਼ਾਰਿਕਾ ਦੇ ਸਨਮਾਨ ਵਿੱਚ ਕੀਤੇ ਗਏ ਕੰਮਾਂ ਦਾ ਹਵਾਲਾ ਦੇ ਕੇ ਕਾਂਗਰਸ ਨੂੰ ਲੰਮੇਂ ਹੱਥੀਂ ਲਿਆ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
 

Credit : www.jagbani.com

  • TODAY TOP NEWS