ਭਾਰਤ ਸਰਕਾਰ ਨੇ ਗੁਰਪੁਰਬ ਮੌਕੇ ਸਿੱਖ ਯਾਤਰੀਆਂ 'ਤੇ ਪਾਕਿਸਤਾਨ ਜਾਣ 'ਤੇ ਲਾਈ ਰੋਕ

ਭਾਰਤ ਸਰਕਾਰ ਨੇ ਗੁਰਪੁਰਬ ਮੌਕੇ ਸਿੱਖ ਯਾਤਰੀਆਂ 'ਤੇ ਪਾਕਿਸਤਾਨ ਜਾਣ 'ਤੇ ਲਾਈ ਰੋਕ

ਲੰਡਨ- ਸਰਬਜੀਤ ਸਿੰਘ ਬਨੂੜ- ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਪੱਤਰ ਜਾਰੀ ਕਰ ਨਵੰਬਰ 2025 ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਸੁਰੱਖਿਆ ਹਾਲਾਤਾਂ” ਦਾ ਹਵਾਲਾ ਦੇ ਕੇ ਰੋਕ ਲਗਾ ਦਿੱਤੀ ਗਈ ਹੈ ਤੇ ਕੋਈ ਵੀ ਸਿੱਖ ਯਾਤਰੀ ਭਾਰਤ ਤੋਂ ਪਾਕਿਸਤਾਨ ਨਹੀਂ ਜਾ ਸਕੇਗਾ। ਇਸ ਫੈਸਲੇ ਨਾਲ ਸਿੱਖਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਵਿਦੇਸ਼ੀ ਸਿੱਖਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਆਪਣੇ ਮੂਲ ਰੂਹਾਨੀ ਕੇਂਦਰਾਂ ਤੋਂ ਵੱਖ ਕੀਤਾ ਜਾ ਰਿਹਾ ਹੈ। ਉਨ੍ਹਾਂ  ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਜੋ ਸਿੱਖ ਕੌਮ ਲਈ ਇੱਕ ਇਤਿਹਾਸਕ ਦਰਵਾਜ਼ਾ ਸੀ ਵੀ ਬੰਦ ਪਿਆ ਹੈ। ਇਹ ਲਾਂਘਾ ਖੁਲ੍ਹਣ ਸਮੇਂ “ਅਮਨ ਦੀ ਨਿਸ਼ਾਨੀ” ਵਜੋਂ ਪੇਸ਼ ਕੀਤਾ ਗਿਆ ਸੀ, ਪਰ ਹਕੀਕਤ ਵਿੱਚ ਇਹ ਵੀ ਰਾਜਨੀਤਿਕ ਖੇਡਾਂ ਦੇ ਹਵਾਲੇ ਹੋ ਗਿਆ ਜਦੋਂ ਵੀ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਤਣਾਅ ਵਧਦਾ ਹੈ, ਸਭ ਤੋਂ ਪਹਿਲਾਂ ਸਿੱਖਾਂ ਦਾ ਇਹ ਰੂਹਾਨੀ ਰਸਤਾ ਬੰਦ ਕਰ ਦਿੱਤਾ ਜਾਂਦਾ ਹੈ।
ਸਿੱਖਾਂ ਦਾ ਮੰਨਣਾ ਹੈ ਕਿ ਸਿੱਖਾਂ ਦੀ ਧਾਰਮਿਕ ਯਾਤਰਾ ਅੰਤਰਰਾਸ਼ਟਰੀ ਰਾਜਨੀਤੀ ਦੇ ਕੁਰਬਾਨੀ ਦੇ ਬੱਕਰੇ ਬਣ ਗਈ ਹੈ? ਕੀ ਭਾਰਤ ਵਿੱਚ ਵੱਸਦੇ ਸਿੱਖਾਂ ਦੀ ਆਜ਼ਾਦੀ ਸਿਰਫ਼ ਸਰਕਾਰਾਂ ਦੇ ਰਿਸ਼ਤਿਆਂ ’ਤੇ ਨਿਰਭਰ ਰਹੇਗੀ? ਭਾਰਤੀ ਸਰਕਾਰ ਹਮੇਸ਼ਾਂ ਸਿੱਖਾਂ ਨੂੰ ਆਪਣੇ ਅਸਲ ਕੇਂਦਰਾਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਜਦੋਂ ਸਿੱਖ ਆਪਣੀ ਧਰਤੀ ਅਤੇ ਰੂਹਾਨੀ ਮੂਲ ਨਾਲ ਜੁੜਦੇ ਹਨ, ਤਾਂ ਉਹਨਾਂ ਦੇ ਅੰਦਰ ਅਲੱਗ ਪਛਾਣ ਅਤੇ ਖ਼ੁਦਮੁਖ਼ਤਿਆਰੀ ਦਾ ਜੋਸ਼ ਹੋਰ ਵੀ ਵਧਦਾ ਹੈ।
ਇਸ ਫ਼ੈਸਲੇ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਸਿੱਖਾਂ ਦੀ ਧਾਰਮਿਕ ਆਜ਼ਾਦੀ ਕਿਸੇ ਸਰਕਾਰੀ ਐਲਾਨ ਜਾਂ ਮਨਾਹੀ ਦੀ ਮੋਹਤਾਜ਼ ਹੈ। ਸਿੱਖ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਕਿਹਾ ਕਿ ਇਹ ਰੋਕ ਕੇਵਲ ਇੱਕ ਯਾਤਰਾ ’ਤੇ ਪਾਬੰਦੀ ਨਹੀਂ, ਸਗੋਂ ਇੱਕ ਵੱਡਾ ਸੰਦੇਸ਼ ਹੈ ਕਿ ਸਿੱਖਾਂ ਲਈ ਆਪਣੀ ਰਾਜਨੀਤਿਕ ਜ਼ਮੀਨ ਬਣਾਉਣਾ ਹੁਣ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
PunjabKesari

Credit : www.jagbani.com

  • TODAY TOP NEWS