ਕਟੜਾ - ਵਿਸ਼ਵ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 22 ਦਿਨਾਂ ਤੱਕ ਮੁਅੱਤਲ ਰਹਿਣ ਤੋਂ ਬਾਅਦ 17 ਸਤੰਬਰ ਬੁੱਧਵਾਰ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਲਿਆ ਗਿਆ ਹੈ। ਸ਼ਰਾਈਨ ਬੋਰਡ ਨੇ ਇਸ ਸਬੰਧੀ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਟਵੀਟ ਵਿਚ ਸਾਫ਼ ਲਿਖਿਆ ਹੈ ਕਿ ਵੈਸ਼ਨੋ ਦੇਵੀ ਯਾਤਰਾ ਦੀ ਬਹਾਲੀ ਬਾਰੇ ਫੈਸਲਾ ਮੌਸਮ ਸਾਫ਼ ਹੋਣ ’ਤੇ ਹੀ ਲਿਆ ਜਾਵੇਗਾ। ਸ਼ਰਧਾਲੂ ਯਾਤਰਾ 'ਤੇ ਜਾਣ ਲਈ ਅਧਿਕਾਰਤ ਵੈੱਬਸਾਈਟ maavaishnodevi.org 'ਤੇ ਜਾ ਕੇ ਬੁਕਿੰਗ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 14 ਸਤੰਬਰ ਨੂੰ ਵੈਸ਼ਨੋ ਦੇਵੀ ਯਾਤਰਾ ਬਹਾਲ ਹੋਣੀ ਸੀ, ਪਰ ਖਰਾਬ ਮੌਸਮ ਹੋਣ ਕਾਰਨ ਉਕਤ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਸੀ।
Credit : www.jagbani.com