ਹੜ੍ਹ ਪੀੜਤਾਂ ਲਈ CM ਮਾਨ ਵਲੋਂ ਨਵੇਂ ਮਿਸ਼ਨ ਦੀ ਸ਼ੁਰੂਆਤ, ਪੰਜਾਬੀਆਂ ਨੂੰ ਕੀਤੀ ਆਹ ਅਪੀਲ (ਵੀਡੀਓ)

ਹੜ੍ਹ ਪੀੜਤਾਂ ਲਈ CM ਮਾਨ ਵਲੋਂ ਨਵੇਂ ਮਿਸ਼ਨ ਦੀ ਸ਼ੁਰੂਆਤ, ਪੰਜਾਬੀਆਂ ਨੂੰ ਕੀਤੀ ਆਹ ਅਪੀਲ (ਵੀਡੀਓ)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹਾਂ ਦੇ ਸੰਕਟ 'ਚੋਂ ਲੰਘੇ ਪੀੜਤਾਂ ਲਈ ਨਵੇਂ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਵਲੋਂ 'ਮਿਸ਼ਨ ਚੜ੍ਹਦੀ ਕਲਾ' ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਹਰ ਔਖੇ ਤੋਂ ਔਖੇ ਸਮੇਂ 'ਚ ਬੁਲੰਦ ਹੌਂਸਲੇ ਨਾਲ ਖੜ੍ਹੇ ਰਹਿਣਾ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੰਜਾਬ ਅਤੇ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਹੜੇ ਵੀ ਪੁਨਰਵਾਸ ਅਤੇ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਕਰਨ 'ਚ ਹਿੱਸਾ ਪਾਉਣਾ ਚਾਹੁੰਦੇ ਹਨ, ਉਹ ਪੰਜਾਬ ਨਾਲ ਖੜ੍ਹਨ ਅਤੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ 'ਚ ਮਦਦ ਕਰਨ। ਉਨ੍ਹਾਂ ਕਿਹਾ ਕਿ ਮੈਂ ਵਚਨ ਦਿੰਦਾ ਕਿ ਤੁਹਾਡੇ ਵਲੋਂ ਤੁਹਾਡਾ ਦਿੱਤਾ ਹੋਇਆ ਇਕ-ਇਕ ਰੁਪਿਆ ਅਸੀਂ ਪੂਰੀ ਪਾਰਦਰਸ਼ਤਾ ਅਤੇ ਈਮਾਨਦਾਰੀ ਨਾਲ ਇਸਤੇਮਾਲ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਜਾਣਕਾਰੀ ਲਈ  www.rangla.punjab.gov.in. 'ਤੇ ਜਾ ਕੇ ਪਤਾ ਕਰ ਸਕਦੇ ਹੋ। ਮੁੱਖ ਮੰਤਰੀ ਨੇ ਖੁੱਲ੍ਹਦਿਲੀ ਨਾਲ ਲੋਕਾਂ ਨੂੰ ਇਸ ਮਿਸ਼ਨ 'ਚ ਹਿੱਸਾ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਬਹੁਤ ਹੀ ਭਿਆਨਕ ਅਤੇ ਬੁਰੇ ਦੌਰ 'ਚੋਂ ਲੰਘਿਆ ਹੈ। ਆਉਣ ਵਾਲੀਆਂ ਕਈ ਪੀੜ੍ਹੀਆਂ ਇਸ ਦੌਰ ਨੂੰ ਭੁੱਲ ਨਹੀਂ ਸਕਣਗੀਆਂ। ਉਨ੍ਹਾਂ ਕਿਹਾ ਕਿ ਇਕ ਭਿਆਨਕ ਹੜ੍ਹ, ਜਿਹਦੇ 'ਚ ਪਾਣੀ ਨੇ ਸਿਰਫ ਕਹਿਰ ਨਹੀਂ ਢਾਹਿਆ, ਸਗੋਂ ਲੱਖਾਂ ਸੁਫ਼ਨੇ ਵੀ ਪਾਣੀ ਨਾਲ ਹੀ ਵਹਾਅ ਕੇ ਲੈ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 

 

Credit : www.jagbani.com

  • TODAY TOP NEWS