ਵੱਡੀ ਖ਼ਬਰ: ਪੁਲਸ ਦੇ ADGP ਨੇ ਕੀਤੀ ਖ਼ੁਦਕੁਸ਼ੀ

ਵੱਡੀ ਖ਼ਬਰ: ਪੁਲਸ ਦੇ ADGP ਨੇ ਕੀਤੀ ਖ਼ੁਦਕੁਸ਼ੀ

ਹਰਿਆਣਾ : ਹਰਿਆਣਾ ਦੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਵਲੋਂ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦੀ ਦੁੱਖਦ ਸੂਚਨਾ ਮਿਲੀ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 11 ਸਥਿਤ ਆਪਣੇ ਘਰ 'ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਮਾਮਲੇ ਦੀ ਜਾਂਚ ਦੌਰਾਨ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਨੇ ਖੁਦਕੁਸ਼ੀ ਕਿਉਂ ਕੀਤੀ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। 

ਪੜ੍ਹੋ ਇਹ ਵੀ : Maggi ਖਾਣ ਲਈ ਨਹੀਂ ਮਿਲੇ ਪੈਸੇ, ਭੈਣ ਦੀ Engagement Ring ਵੇਚਣ ਸੁਨਿਆਰੇ ਕੋਲ ਗਿਆ ਬੱਚਾ ਤੇ ਫਿਰ...

ਮਿਲੀ ਜਾਣਕਾਰੀ ਮੁਤਾਬਕ ਪੂਰਨ ਕੁਮਾਰ ਏਡੀਜੀਪੀ ਪੱਧਰ ਦੇ ਆਈਪੀਐਸ ਅਧਿਕਾਰੀ ਸਨ। ਵਾਈ ਪੂਰਨ ਕੁਮਾਰ ਦੀ ਆਈਏਐਸ ਪਤਨੀ ਅਮਨੀਤ ਪੀ ਕੁਮਾਰ ਹੈ ਅਤੇ ਉਹ ਮੁੱਖ ਮੰਤਰੀ ਨਾਲ ਜਾਪਾਨ ਦੌਰੇ 'ਤੇ ਗਈ ਹੋਈ ਹੈ। ਉਹ ਬੀਤੇ ਦਿਨ ਭਾਰਤ ਵਾਪਸ ਆਉਣਗੇ। ਫਿਲਹਾਲ ਉਹਨਾਂ ਦੀ ਲਾਸ਼ ਨੂੰ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਚੰਡੀਗੜ੍ਹ ਪੁਲਸ, ਫੋਰੈਂਸਿਕ ਟੀਮ ਅਤੇ ਸੀਐਫਐਸਐਲ ਟੀਮ ਆਈਪੀਐਸ ਦੇ ਘਰ ਪਹੁੰਚ ਗਈ, ਜਿਹਨਾਂ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

 

ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 

Credit : www.jagbani.com

  • TODAY TOP NEWS