ਲੰਡਨ- ਬਰਤਾਨੀਆ ਦੀ ਪੁਲਸ ਨੇ ਮੋਬਾਈਲ ਫੋਨਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਉਸ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੇ ਪਿਛਲੇ ਸਾਲ ਬਰਤਾਨੀਆ ਤੋਂ 40,000 ਮੋਬਾਈਲ ਫੋਨ ਚੋਰੀ ਕਰ ਕੇ ਕਥਿਤ ਤੌਰ ’ਤੇ ਚੀਨ ਨੂੰ ਸਮੱਗਲ ਕੀਤੇ ਸਨ।
ਬੀ. ਬੀ. ਸੀ. ਦੀ ਇਕ ਰਿਪੋਰਟ ਅਨੁਸਾਰ ਮੈਟਰੋਪਾਲੀਟਨ ਪੁਲਸ ਦਾ ਕਹਿਣਾ ਹੈ ਕਿ ਬਰਤਾਨੀਆ ’ਚ ਫੋਨਾਂ ਦੀ ਚੋਰੀ ਵਿਰੁੱਧ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਕ ਭਾਰਤੀ ਸਮੇਤ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਉਨ੍ਹਾਂ ਕੋਲੋਂ ਚੋਰੀ ਹੋਏ 2,000 ਤੋਂ ਵੱਧ ਫੋਨ ਬਰਾਮਦ ਕੀਤੇ ਗਏ ਹਨ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ’ਚੋਂ 2 ਦੀ ਅਫਗਾਨ ਤੇ ਇਕ ਦੀ ਭਾਰਤੀ ਨਾਗਰਿਕ ਵਜੋਂ ਪਛਾਣ ਕੀਤੀ ਗਈ ਹੈ। ਪੁਲਸ ਦਾ ਦਾਅਵਾ ਹੈ ਕਿ ਇਹ ਗਿਰੋਹ ਲੰਡਨ ’ਚ ਚੋਰੀ ਹੋਏ ਸਾਰੇ ਫੋਨਾਂ ’ਚੋਂ ਲਗਭਗ 50 ਫੀਸਦੀ ਵਿਦੇਸ਼ ਭੇਜਣ ਲਈ ਜ਼ਿੰਮੇਵਾਰ ਸੀ। ਪੁਲਸ ਨੇ ਫੋਨ ਲੈ ਕੇ ਭੱਜ ਰਹੇ ਚੋਰਾਂ ਨੂੰ ਗ੍ਰਿਫਤਾਰ ਕੀਤਾ। ਇਹ ਘਟਨਾ 9 ਸਤੰਬਰ ਨੂੰ ਵਾਪਰੀ।
Credit : www.jagbani.com