ਸ਼ਿਮਲਾ/ਸ਼੍ਰੀਨਗਰ (ਭਾਸ਼ਾ) - ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ ’ਚ ਮੰਗਲਵਾਰ ਨੂੰ ਵੀ ਬਰਫਬਾਰੀ ਹੋਈ, ਜਿਸ ਨਾਲ ਪਹਾੜ ਚਿੱਟੀ ਚਾਦਰ ਨਾਲ ਢਕੇ ਗਏ। ਦਰਮਿਆਨੇ ਅਤੇ ਹੇਠਲੇ ਪਹਾੜੀ ਇਲਾਕਿਆਂ ’ਚ ਰੁਕ-ਰੁਕ ਕੇ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਜਿਸ ਨਾਲ ਪਾਰਾ ਹੇਠਾਂ ਆ ਗਿਆ। ਹਿਮਾਚਲ ਦੇ ਲਾਹੌਲ ਅਤੇ ਸਪਿਤੀ ਜ਼ਿਲੇ ਦੇ ਗੋਂਡਲਾ ’ਚ 26.5 ਸੈ. ਮੀ., ਕੇਲਾਂਗ ’ਚ 20 ਸੈ. ਮੀ. ਅਤੇ ਕੁਕੁੰਸੇਰੀ ’ਚ 5.6 ਮਿ. ਮੀ. ਬਰਫਬਾਰੀ ਹੋਈ, ਜਦੋਂ ਕਿ ਚੰਬਾ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਜਨਜਾਤੀ ਪਾਂਗੀ ਖੇਤਰ ’ਚ ਮੌਸਮ ਦੀ ਪਹਿਲੀ ਬਰਫਬਾਰੀ ਹੋਈ।
ਪੜ੍ਹੋ ਇਹ ਵੀ : 10 ਦਿਨ ਬੰਦ ਰਹਿਣਗੇ ਸਾਰੇ ਸਕੂਲ, ਇਸ ਸੂਬੇ ਦੇ CM ਨੇ ਕਰ 'ਤਾ ਛੁੱਟੀਆਂ ਦਾ ਐਲਾਨ
ਇਸ ਦੇ ਨਾਲ ਹੀ ਜੰਮੂ-ਕਸ਼ਮੀਰ ’ਚ ਬੀਤੇ ਦਿਨ ਹੋਈ ਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ ਜੰਮੂ-ਸ਼੍ਰੀਨਗਰ ਅਤੇ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗਾਂ ਦੇ ਨਾਲ-ਨਾਲ ਮੁਗਲ ਰੋਡ ਅਤੇ ਸਿੰਥਨ ਟਾਪ ਸੜਕ ’ਤੇ ਆਵਾਜਾਈ ਮੁਲਤਵੀ ਕਰ ਦਿੱਤੀ ਗਈ। ਸ਼੍ਰੀਨਗਰ-ਲੇਹ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਜੋਜਿਲਾ ਦੱਰੇ ’ਚ 6 ਇੰਚ ਬਰਫਬਾਰੀ ਦਰਜ ਕੀਤੀ ਗਈ। ਇਸ ਤੋਂ ਇਲਾਵਾ ਜੰਮੂ ’ਚ ਸਰਹੱਦੀ ਜ਼ਿਲ੍ਹਿਆਂ ਪੁੰਛ ਅਤੇ ਰਾਜੌਰੀ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨਾਲ ਜੋੜਨ ਵਾਲੀ ਮੁਗਲ ਰੋਡ ’ਤੇ ਸਥਿਤ ਪੀਰ ਕੀ ਗਲੀ ਅਤੇ ਕਿਸ਼ਤਵਾੜ ਜ਼ਿਲੇ ’ਚ ਸਿੰਥਨ ਟਾਪ ’ਤੇ 3 ਤੋਂ 4 ਇੰਚ ਬਰਫਬਾਰੀ ਹੋਈ।
ਪੜ੍ਹੋ ਇਹ ਵੀ : 12 ਅਕਤੂਬਰ ਤੱਕ ਸਕੂਲ-ਕਾਲਜ ਬੰਦ, ਹੁਣ ਇਸ ਦਿਨ ਤੋਂ ਲੱਗਣਗੀਆਂ ਕਲਾਸਾਂ
ਇਸ ਤੋਂ ਇਲਾਵਾ ਉੱਤਰਾਖੰਡ ’ਚ ਬਦਰੀਨਾਥ ਦੀਆਂ ਪਹਾੜੀਆਂ ਬਰਫ ਨਾਲ ਢੱਕੀਆਂ ਗਈਆਂ। ਚਮੋਲੀ ਜ਼ਿਲ੍ਹੇ ਦੀ ਨੀਤੀ ਮਲਾਰੀ ਵਾਦੀ ਦੇ 14 ਤੋਂ ਵੱਧ ਪਿੰਡਾਂ ’ਚ ਵੀ ਬਰਫਬਾਰੀ ਜਾਰੀ ਹੈ। ਸ੍ਰੀ ਹੇਮਕੁੰਟ ਸਾਹਿਬ ’ਚ 3 ਫੁੱਟ ਤੋਂ ਵੱਧ ਬਰਫ ਜੰਮ ਚੁੱਕੀ ਹੈ। ਉੱਥੇ ਹੀ, ਪੰਜਾਬ ’ਚ ਲੁਧਿਆਣਾ, ਜਲੰਧਰ ਅਤੇ ਰਾਜਧਾਨੀ ਚੰਡੀਗੜ੍ਹ ’ਚ ਤੇਜ਼ ਮੀਂਹ ਪਿਆ। ਕੱਲ ਪਏ ਮੀਂਹ ਤੋਂ ਬਾਅਦ ਸੂਬੇ ਦਾ ਤਾਪਮਾਨ 8.1 ਡਿਗਰੀ ਤੱਕ ਡਿੱਗ ਗਿਆ ਸੀ। ਉੱਤਰਾਖੰਡ ਦੇ ਉੱਚਾਈ ਵਾਲੇ ਇਲਾਕਿਆਂ ’ਚ ਦੂਜੇ ਦਿਨ ਵੀ ਬਰਫ਼ਬਾਰੀ ਜਾਰੀ ਰਹੀ।
ਪੜ੍ਹੋ ਇਹ ਵੀ : ਸਰਕਾਰੀ ਕਰਮਚਾਰੀਆਂ ਲਈ Good News: ਇਸ ਭੱਤੇ ਦੇ ਨਿਯਮਾਂ 'ਚ ਕਰ 'ਤਾ ਵੱਡਾ ਬਦਲਾਅ
ਕੇਦਾਰਨਾਥ ’ਚ ਮੰਗਲਵਾਰ ਸਾਰਾ ਦਿਨ ਰੁਕ-ਰੁਕ ਕੇ ਬਰਫ਼ਬਾਰੀ ਜਾਰੀ ਰਹੀ। ਇਸ ਨਾਲ ਆਲੇ-ਦੁਆਲੇ ਦੀਆਂ ਪਹਾੜੀਆਂ ਤੇ ਪਵਿੱਤਰ ਸਤੀਰਥ ਅਸਥਾਨ ਬਰਫ ਨਾਲ ਢਕੇ ਗਏ। ਗੰਗੋਤਰੀ, ਯਮੁਨੋਤਰੀ, ਦਯਾਰਾ ਤੇ ਹਰਕੀਦੁਨ ਘਾਟੀ ਦੀਆਂ ਉੱਚੀਆਂ ਚੋਟੀਆਂ ਦੇ ਨਾਲ-ਨਾਲ ਭਾਰਤ-ਚੀਨ ਸਰਹੱਦ ’ਤੇ ਮੌਜੂਦ ਅਗਲੀਆਂ ਚੌਕੀਆਂ, ਜਿਨ੍ਹਾਂ ’ਚ ਪੀ. ਡੀ. ਏ., ਸੋਨਮ, ਜਾਦੁੰਗ ਅਤੇ ਨੇਲਾਂਗ ਸ਼ਾਮਲ ਹਨ,’ਚ ਬਰਫ਼ਬਾਰੀ ਹੋਈ ਹੈ। ਕਈ ਸਾਲਾਂ ਬਾਅਦ ਅਕਤੂਬਰ ਦੇ ਪਹਿਲੇ ਹਫ਼ਤੇ ਅਜਿਹੀ ਬਰਫ਼ਬਾਰੀ ਹੋ ਰਹੀ ਹੈ। ਮੌਸਮ ’ਚ ਇਸ ਅਚਾਨਕ ਤਬਦੀਲੀ ਕਾਰਨ ਠੰਢ ਬਹੁਤ ਵਧ ਗਈ ਹੈ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com