ਪੰਜਾਬ 'ਚ 21 ਅਕਤੂਬਰ ਨੂੰ ਵੀ ਸਰਕਾਰੀ ਛੁੱਟੀ ਦੀ ਮੰਗ! ਮੁਲਾਜ਼ਮਾਂ ਨੂੰ ਮਿਲੇਗੀ ਵੱਡੀ ਰਾਹਤ

ਪੰਜਾਬ 'ਚ 21 ਅਕਤੂਬਰ ਨੂੰ ਵੀ ਸਰਕਾਰੀ ਛੁੱਟੀ ਦੀ ਮੰਗ! ਮੁਲਾਜ਼ਮਾਂ ਨੂੰ ਮਿਲੇਗੀ ਵੱਡੀ ਰਾਹਤ

ਬਰੇਟਾ : ਅਧਿਆਪਕ ਦਲ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਬਰੇਟਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੀਵਾਲੀ ਹਿੰਦੂਆਂ ਅਤੇ ਸਿੱਖਾਂ ਦਾ ਪਵਿੱਤਰ ਤਿਉਹਾਰ ਹੈ। ਇਸ ਵਾਰ ਸਪੱਸ਼ਟ ਨਹੀਂ ਹੈ ਕਿ ਦੀਵਾਲੀ 20 ਅਕਤੂਬਰ ਦੀ ਹੈ ਜਾਂ 21 ਅਕਤੂਬਰ ਦੀ। ਹਾਲਾਂਕਿ ਪੰਜਾਬ ਸਰਕਾਰ ਵੱਲੋਂ 20 ਅਕਤੂਬਰ ਦੀ ਦੀਵਾਲੀ ਦੀ ਛੁੱਟੀ ਕੀਤੀ ਗਈ ਹੈ। ਹਰ ਵਾਰ ਦੀਵਾਲੀ ਤੋਂ ਬਾਅਦ ਵਿਸ਼ਵਕਰਮਾ ਦਿਨ ਦੀ ਛੁੱਟੀ ਹੁੰਦੀ ਹੈ।

ਇਸ ਵਾਰ ਵਿਸ਼ਵਕਰਮਾ ਦਿਨ ਦੀ ਛੁੱਟੀ 22 ਅਕਤੂਬਰ ਨੂੰ ਹੈ। ਇਸ ਕਰਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਜੋ ਦੂਰ-ਦੁਰਾਡੇ ਨੌਕਰੀ ਕਰਦੇ ਹਨ, ਉਨ੍ਹਾਂ 'ਚ ਬਹੁਤ ਵੱਡਾ ਭੰਬਲਭੂਸਾ ਹੈ ਕੀ 21 ਅਕਤੂਬਰ ਦੀ ਛੁੱਟੀ ਹੋਵੇਗੀ ਜਾਂ ਨਹੀਂ।

ਰਾਜਦੀਪ ਸਿੰਘ ਬਰੇਟਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ 21 ਅਕਤੂਬਰ ਦੀ ਛੁੱਟੀ ਦਾ ਐਲਾਨ ਕੀਤਾ ਜਾਵੇ ਤਾਂ ਜੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ 'ਚ ਪੈ ਰਹੇ ਭੰਬਲਭੂਸੇ ਨੂੰ ਦੂਰ ਕੀਤਾ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

Credit : www.jagbani.com

  • TODAY TOP NEWS