ਦੀਵਾਲੀ ‘ਤੇ ਬਾਲੀਵੁੱਡ ‘ਚ ਸੋਗ: ਇਸ ਮਸ਼ਹੂਰ ਅਦਾਕਾਰ ਤੇ ਕਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ

ਦੀਵਾਲੀ ‘ਤੇ ਬਾਲੀਵੁੱਡ ‘ਚ ਸੋਗ: ਇਸ ਮਸ਼ਹੂਰ ਅਦਾਕਾਰ ਤੇ ਕਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ

ਮੁੰਬਈ - ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ਕਾਮੇਡੀਅਨ ਅਸਰਾਨੀ ਹੁਣ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਦਾ ਦੀਵਾਲੀ ਵਾਲੇ ਦਿਨ ਸੋਮਵਾਰ ਨੂੰ ਦਿਹਾਂਤ ਹੋ ਗਿਆ। ਅਸਰਾਨੀ, ਜਿਨ੍ਹਾਂ ਦਾ ਪੂਰਾ ਨਾਮ ਗੋਵਰਧਨ ਅਸਰਾਨੀ ਸੀ, ਕਈ ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਸਨ ਅਤੇ ਇਲਾਜ ਅਧੀਨ ਸਨ। 20 ਅਕਤੂਬਰ ਨੂੰ ਸ਼ਾਮ 4 ਵਜੇ ਦੇ ਕਰੀਬ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ 84 ਸਾਲ ਦੇ ਸਨ।

ਅਸਰਾਨੀ ਨੂੰ ਫੇਫੜਿਆਂ ਦੀ ਸਮੱਸਿਆ ਕਾਰਨ ਪਿਛਲੇ ਪੰਜ ਦਿਨਾਂ ਤੋਂ ਅਰੋਗਿਆ ਨਿਧੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਦਾਕਾਰ ਦੇ ਮੈਨੇਜਰ, ਬਾਬੂਭਾਈ ਥੀਬਾ ਨੇ ਅਸਰਾਨੀ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ ਵਿੱਚ ਭਰਤੀ ਸਨ।

PunjabKesari

ਜੀਵਨ ਅਤੇ ਕਰੀਅਰ
1 ਜਨਵਰੀ 1941 ਨੂੰ ਜੈਪੁਰ ਵਿੱਚ ਜਨਮੇ ਅਸਰਾਨੀ ਨੇ ਆਪਣੀ ਸਕੂਲੀ ਪੜ੍ਹਾਈ ਸੇਂਟ ਜੇਵਿਅਰਜ਼ ਸਕੂਲ, ਜੈਪੁਰ ਤੋਂ ਕੀਤੀ ਅਤੇ ਰਾਜਸਥਾਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।
ਉਨ੍ਹਾਂ ਨੇ ਸਾਲ 1967 ਵਿੱਚ "ਹਰੇ ਕਾਂਚ ਕੀ ਚੂੜੀਆਂ" ਫ਼ਿਲਮ ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।

ਲਗਭਗ ਪੰਜ ਦਹਾਕਿਆਂ ਤੱਕ ਚਲੇ ਆਪਣੇ ਕਰੀਅਰ ਵਿੱਚ ਅਸਰਾਨੀ ਨੇ ਸੈਂਕੜਿਆਂ ਹਿੰਦੀ ਫ਼ਿਲਮਾਂ ਵਿੱਚ ਆਪਣਾ ਕਾਮੇਡੀ ਜਾਦੂ ਵਿਖਾਇਆ। ਉਨ੍ਹਾਂ ਦਾ ਖਾਸ ਅੰਦਾਜ਼ ਤੇ ਬੇਮਿਸਾਲ ਟਾਇਮਿੰਗ ਉਨ੍ਹਾਂ ਨੂੰ ਹਿੰਦੀ ਸਿਨੇਮਾ ਦੇ ਸਭ ਤੋਂ ਪਿਆਰੇ ਕਾਮੇਡੀਅਨਜ਼ ਵਿੱਚ ਸ਼ਾਮਲ ਕਰਦਾ ਹੈ। ਉਨ੍ਹਾਂ ਦੇ ਇੰਝ ਅਚਾਨਕ ਚਲੇ ਜਾਣ ਨਾਲ ਸਿਰਫ਼ ਸਿਨੇਮਾ ਜਗਤ ਹੀ ਨਹੀਂ, ਸਾਰੇ ਪ੍ਰਸ਼ੰਸਕ ਵੀ ਗਹਿਰੇ ਸਦਮੇ ਵਿੱਚ ਹਨ।
 

Credit : www.jagbani.com

  • TODAY TOP NEWS