ਦਿਵਾਲੀ ਮੌਕੇ ਪਾਕਿਸਤਾਨੀ PM ਤੇ ਰਾਸ਼ਟਰਪਤੀ ਨੇ ਹਿੰਦੂਆਂ ਨੂੰ ਦਿੱਤਾ ਸੁਨੇਹਾ, ਬਿਆਨ ਹੋ ਰਿਹਾ ਵਾਇਰਲ

ਦਿਵਾਲੀ ਮੌਕੇ ਪਾਕਿਸਤਾਨੀ PM ਤੇ ਰਾਸ਼ਟਰਪਤੀ ਨੇ ਹਿੰਦੂਆਂ ਨੂੰ ਦਿੱਤਾ ਸੁਨੇਹਾ, ਬਿਆਨ ਹੋ ਰਿਹਾ ਵਾਇਰਲ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸੋਮਵਾਰ (20 ਅਕਤੂਬਰ, 2025) ਨੂੰ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਦੋਹਾਂ ਨੇ ਪਾਕਿਸਤਾਨ ਵਿੱਚ ਰਹਿਣ ਵਾਲੇ ਹਿੰਦੂਆਂ ਲਈ ਇਕ ਵੱਡਾ ਸੁਨੇਹਾ ਦਿੱਤਾ, ਜੋ ਕਿ ਵਾਇਰਲ ਹੋ ਗਿਆ ਹੈ।

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਦੇ ਹੋਏ ਕਿਹਾ, “ਦਿਵਾਲੀ ਦੇ ਸ਼ੁਭ ਮੌਕੇ ‘ਤੇ ਮੈਂ ਪਾਕਿਸਤਾਨ ਅਤੇ ਦੁਨਿਆ ਭਰ ਵਿੱਚ ਰਹਿਣ ਵਾਲੇ ਸਾਡੇ ਹਿੰਦੂ ਭਾਈਚਾਰੇ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਹਾਂ। ਜਿਵੇਂ ਦਿਵਾਲੀ ਦੇ ਦੀਪਕ ਘਰਾਂ ਅਤੇ ਦਿਲਾਂ ਨੂੰ ਰੋਸ਼ਨ ਕਰਦੇ ਹਨ, ਮੇਰੀ ਦੁਆ ਹੈ ਕਿ ਇਹ ਤਿਉਹਾਰ ਉਸੇ ਤਰ੍ਹਾਂ ਹਨ੍ਹੇਰੇ ਨੂੰ ਦੂਰ ਕਰੇ, ਆਪਸੀ ਖੁਸ਼ਹਾਲੀ ਵਧਾਏ ਅਤੇ ਸਾਨੂੰ ਸ਼ਾਂਤੀ ਅਤੇ ਸਮ੍ਰਿੱਧ ਭਵਿੱਖ ਵੱਲ ਲੈ ਜਾਵੇ।”

ਉਨ੍ਹਾਂ ਦੱਸਿਆ ਕਿ ਦਿਵਾਲੀ ਦਾ ਸੁਨੇਹਾ ਹਨ੍ਹੇਰੇ ‘ਤੇ ਰੋਸ਼ਨੀ, ਬੁਰਾਈ ‘ਤੇ ਚੰਗਿਆਈ ਅਤੇ ਨਿਰਾਸ਼ਾ ‘ਤੇ ਆਸ਼ਾ ਦੀ ਜਿੱਤ ਦਾ ਹੈ, ਜੋ ਸਮਾਜ ਵਿੱਚ ਅਸਹਿਣਸ਼ੀਲਤਾ ਅਤੇ ਅਸਮਾਨਤਾ ਵਰਗੀਆਂ ਚੁਣੌਤੀਆਂ ਨਾਲ ਇਕੱਠੇ ਹੋ ਕੇ ਲੜਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਅਸੀਂ ਅਜਿਹਾ ਸਮਾਜ ਬਣਾਈਏ ਜਿੱਥੇ ਹਰ ਨਾਗਰਿਕ ਸ਼ਾਂਤੀ ਨਾਲ ਜੀਵੇ ਅਤੇ ਪ੍ਰਗਤੀ ਵਿੱਚ ਯੋਗਦਾਨ ਪਾ ਸਕੇ, ਭਾਵੇਂ ਉਹ ਕਿਸੇ ਵੀ ਧਰਮ ਜਾਂ ਪਿਛੋਕੜ ਤੋਂ ਹੋਵੇ।

ਰਾਸ਼ਟਰਪਤੀ ਜਰਦਾਰੀ ਨੇ ਵੀ ਹਿੰਦੂ ਸਮੁਦਾਇ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦਾ ਸੰਵਿਧਾਨ ਸਾਰੇ ਨਾਗਰਿਕਾਂ ਲਈ ਸਮਾਨ ਅਧਿਕਾਰ ਅਤੇ ਧਾਰਮਿਕ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ।

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਵੀ ਹਿੰਦੂ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ, "ਇਹ ਤਿਉਹਾਰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦਾ ਸੰਵਿਧਾਨ ਸਾਰੇ ਨਾਗਰਿਕਾਂ ਲਈ ਬਰਾਬਰ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਗਰੰਟੀ ਦਿੰਦਾ ਹੈ।
 

Credit : www.jagbani.com

  • TODAY TOP NEWS