ਜਲੰਧਰ–ਗੜ੍ਹਾ ਰੋਡ ’ਤੇ ਸਥਿਤ ਪਿਮਸ ਹਸਪਤਾਲ ਤੋਂ ਦਵਾਈ ਲੈ ਕੇ ਬੇਟਾ-ਬੇਟੀ ਨਾਲ ਘਰ ਜਾ ਰਹੀ ਐਕਟਿਵਾ ਸਵਾਰ ਇਕ ਔਰਤ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਸਥਾਨਕ ਬੱਸ ਅੱਡੇ ਨੇੜੇ ਕਿੰਗਜ਼ ਹੋਟਲ ਦੇ ਪਿੱਛੇ ਸਥਿਤ ਪ੍ਰਤਾਪ ਢਾਬੇ ਦੇ ਬਾਹਰ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਬੱਸ ਅੱਡਾ ਪੁਲਸ ਸਟੇਸ਼ਨ ਦੇ ਏ. ਐੱਸ. ਆਈ. ਮਹਿੰਦਰ ਸਿੰਘ ਪੁਲਸ ਪਾਰਟੀ ਸਣੇ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਮ੍ਰਿਤਕ ਔਰਤ ਨੂੰ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾ ਦਿੱਤਾ ਸੀ।
ਪੁਲਸ ਅਨੁਸਾਰ ਐਕਟਿਵਾ ਨੂੰ ਮ੍ਰਿਤਕ ਔਰਤ ਦਾ ਬੇਟਾ ਸੂਰਜ ਚਲਾ ਰਿਹਾ ਸੀ। ਗਲੀ ’ਚੋਂ ਨਿਕਲੀ ਇਕ ਐਕਟਿਵਾ ਦੀ ਟੱਕਰ ਉਨ੍ਹਾਂ ਦੀ ਐਕਟਿਵਾ ਨਾਲ ਹੋ ਗਈ, ਜਿਸ ਤੋਂ ਬਾਅਦ ਉਹ ਤਿੰਨੋਂ ਸੜਕ ’ਤੇ ਐਕਟਿਵਾ ਸਮੇਤ ਡਿੱਗ ਗਏ ਅਤੇ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਜੀ ਐਕਟਿਵਾ ਵਾਲਾ ਨੌਜਵਾਨ ਹਾਦਸੇ ਵਾਲੀ ਜਗ੍ਹਾ ’ਤੇ ਹੀ ਆਪਣੀ ਐਕਟਿਵਾ ਛੱਡ ਕੇ ਫ਼ਰਾਰ ਹੋ ਗਿਆ। ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਸੰਤੋਸ਼ ਰਾਣੀ ਪਤਨੀ ਰਵੀ ਕੁਮਾਰ ਨਿਵਾਸੀ ਥ੍ਰੀ ਸਟਾਰ ਕਾਲੋਨੀ ਨਜ਼ਦੀਕ ਲੰਮਾ ਪਿੰਡ ਚੌਕ ਜਲੰਧਰ ਵਜੋਂ ਹੋਈ ਹੈ। ਲਾਸ਼ ਨੂੰ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਸ ਫ਼ਰਾਰ ਹੋਏ ਐਕਟਿਵਾ ਸਵਾਰ ਨੌਜਵਾਨ ਦੀ ਭਾਲ ਕਰ ਰਹੀ ਹੈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com