ਜਲੰਧਰ- ਦੀਵਾਲੀ ਦੇ ਤਿਉਹਾਰ ਮੌਕੇ ਜਲੰਧਰ ਮਹਾਨਗਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਤਿਉਹਾਰਾਂ ਦੇ ਮੱਦੇਨਜ਼ਰ ਸੀਨੀਅਰ ਪੁਲਸ ਅਧਿਕਾਰੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਏ। ਮਹਾਨਗਰ ਵਿਚ ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਮਹਾਨਗਰ ਸੀਲ ਕਰਕੇ ਵੱਡੇ ਪੱਧਰ ’ਤੇ ਚੈਕਿੰਗ ਕੀਤੀ ਗਈ।

ਡੀ. ਸੀ. ਪੀ. ਅਪ੍ਰੇਸ਼ਨ ਨਰੇਸ਼ ਡੋਗਰਾ, ਏ. ਡੀ. ਸੀ. ਪੀ. ਆਪ੍ਰੇਸ਼ਨ ਵਿਨੀਕ ਹਟਾਵਤ, ਏ. ਡੀ. ਸੀ. ਪੀ. ਭਰਤ ਮਸੀਹ, ਏ. ਸੀ. ਪੀ. ਸੈਂਟ੍ਰਲ ਅਮਨਦੀਪ ਸਿੰਘ, ਏ. ਸੀ. ਪੀ. ਸਪੈਸ਼ਲ ਬ੍ਰਾਂਚ ਪੰਕਜ ਸ਼ਰਮਾ, ਐੱਸ. ਐੱਚ. ਓ ਰਾਮਾ ਮੰਡੀ ਮਨਜਿੰਦਰ ਸਿੰਘ ਨੇ ਮਹਾਨਗਰ ਵਿਚ ਸਪੈਸ਼ਲ ਚੈਕਿੰਗ ਦੌਰਾਨ ਕਈ ਸ਼ੱਕੀ ਲੋਕਾਂ ਨੂੰ ਰੋਕਿਆ ਗਿਆ। ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਵਾਹਨਾਂ ਦੀ ਚੈਕਿੰਗ ਤੱਕ ਕੀਤੀ ਗਈ। ਡੀ. ਸੀ. ਪੀ. ਨਰੇਸ਼ ਡੋਗਰਾ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਹੁਕਮਾਂ ਤਹਿਤ ਪੁਲਸ ਪੂਰੀ ਤਰ੍ਹਾਂ ਅਲਰਟ ਹੋ ਕੇ ਕੰਮ ਕਰ ਰਹੀ ਹੈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com