ਮੋਹਾਲੀ : ਮੋਹਾਲੀ 'ਚ ਅੱਜ ਤੋਂ ਵਧੇ ਹੋਏ ਕੁਲੈਕਟਰ ਰੇਟ ਲਾਗੂ ਹੋ ਗਏ ਹਨ, ਜਿਸ ਕਰਕੇ ਅੱਜ ਤੋਂ ਮੋਹਾਲੀ ਜ਼ਿਲ੍ਹੇ 'ਚ ਰਜਿਸਟਰੀਆਂ ਕਰਵਾਉਣੀਆਂ ਮਹਿੰਗੀਆਂ ਹੋ ਗਈਆਂ ਹਨ। ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ 'ਚ 1 ਫ਼ੀਸਦੀ ਤੋਂ ਲੈ ਕੇ 67 ਫ਼ੀਸਦੀ ਤੱਕ ਕੁਲੈਕਟਰ ਰੇਟ 'ਚ ਵਾਧਾ ਕੀਤਾ ਗਿਆ ਹੈ।
ਮੋਹਾਲੀ ਵਿਖੇ ਪੂਰਵ ਪ੍ਰੀਮੀਅਮ ਅਪਾਰਟਮੈਂਟ ਵਾਲੇ ਪਾਸੇ ਇੱਕ ਤੋਂ 40 ਫ਼ੀਸਦੀ ਤੱਕ ਕੁਲੈਕਟਰ ਰੇਟ ਵਧਾਏ ਗਏ ਹਨ। ਖਰੜ 'ਚ 10 ਤੋਂ 50 ਫ਼ੀਸਦੀ, ਮਾਜਰੀ ਵਿੱਚ 4.8 ਤੋਂ 40 ਫ਼ੀਸਦੀ, ਡੇਰਾਬੱਸੀ 'ਚ 6 ਤੋਂ 37 ਫ਼ੀਸਦੀ, ਬਨੂੜ ਵਿੱਚ 4 ਤੋਂ 28 ਫ਼ੀਸਦੀ ਅਤੇ ਜ਼ੀਰਕਪੁਰ ਵਿੱਚ 9 ਤੋਂ 67 ਫ਼ੀਸਦੀ ਤੱਕ ਕੁਲੈਕਟਰ ਰੇਟਾਂ 'ਚ ਵਾਧਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਮਾਲ ਵਿਭਾਗ ਦੇ ਚੱਲ ਰਹੇ ਕੰਮਾਂ ਦਾ ਮੁਲਾਂਕਣ ਕਰਨ ਅਤੇ ਭੂਮੀ ਅਤੇ ਮਾਲ ਪ੍ਰਸ਼ਾਸਨ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਮੁੱਖ ਪਹਿਲ ਕਦਮੀਆਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਮਾਲ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਦੀ ਮਾਸਿਕ ਸਮੀਖਿਆ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਲਏ ਫ਼ੈਸਲੇ ਅਨੁਸਾਰ ਅੱਜ ਤੋਂ ਵਧੇ ਹੋਏ ਕੁਲੈਕਟਰ ਰੇਟ ਲਾਗੂ ਹੋ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com