ਲਖੀਮਪੁਰ ਖੀਰੀ (ਭਾਸ਼ਾ) - ਲਖੀਮਪੁਰ ਖੀਰੀ ਜ਼ਿਲੇ ਦੇ ਧੌਰਹਰਾ ਥਾਣੇ ਅਧੀਨ ਪੈਂਦੇ ਬਮਹੌਰੀ ਪਿੰਡ ’ਚ ਬੁੱਧਵਾਰ ਰਾਤ ਇਕ ਔਰਤ ਨੇ ਕਥਿਤ ਤੌਰ ’ਤੇ ਪਤੀ ਨਾਲ ਝਗੜੇ ਤੋਂ ਬਾਅਦ ਆਤਮਹੱਤਿਆ ਕਰ ਲਈ। ਮ੍ਰਿਤਕਾ ਦੀ ਪਛਾਣ ਪੂਨਮ (25) ਵਜੋਂ ਹੋਈ ਹੈ। ਪੁਲਸ ਅਨੁਸਾਰ, ਪੂਨਮ ਨੇ ਆਪਣੇ ਪਤੀ ਰਾਮ ਨਿਵਾਸ ਨਾਲ ਝਗੜੇ ਤੋਂ ਬਾਅਦ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਵੀਰਵਾਰ ਸਵੇਰੇ ਰਾਮ ਨਿਵਾਸ ਨੇ ਘਟਨਾ ਦੀ ਜਾਣਕਾਰੀ ਆਪਣੇ ਮਾਤਾ-ਪਿਤਾ ਅਤੇ ਸੱਸ-ਸਹੁਰੇ ਨੂੰ ਦਿੱਤੀ। ਕਾਨੂੰਨੀ ਕਾਰਵਾਈ ਦੇ ਡਰੋਂ ਉਸ ਨੇ ਸ਼ਾਰਦਾ ਨਦੀ ਦੇ ਪੁਲ ’ਤੇ ਆਪਣਾ ਮੋਬਾਈਲ ਅਤੇ ਚੱਪਲਾਂ ਛੱਡ ਕੇ ਨਦੀ ’ਚ ਛਾਲ ਮਾਰ ਦਿੱਤੀ।
ਪੁਲਸ ਨੇ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ’ਚ ਰਾਮ ਨਿਵਾਸ ਰੁੜ੍ਹ ਗਿਆ ਅਤੇ ਉਸ ਨੂੰ ਬਚਾਉਣ ਦੀ ਤੁਰੰਤ ਕੋਸ਼ਿਸ਼ ਨਹੀਂ ਹੋ ਸਕੀ। ਇਸ ਦਰਮਿਆਨ, ਖਮਰੀਆ ਪੁਲਸ ਨੇ ਗੋਤਾਖੋਰਾਂ ਦੀ ਸਹਾਇਤਾ ਨਾਲ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਧੌਰਹਰਾ ਦੇ ਥਾਣਾ ਮੁਖੀ ਸ਼ਿਵ ਜੀ ਦੂਬੇ ਨੇ ਕਿਹਾ ਕਿ ਮ੍ਰਿਤਕਾ ਪੂਨਮ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ ਅਤੇ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
Credit : www.jagbani.com