ਨਵਾਂ ਸਵੱਛਤਾ ਨਿਯਮ ਲਾਗੂ, ਸੜਕ ਉੱਤੇ ਥੁੱਕਣ ’ਤੇ 1000 ਤੇ ਕੁੱਤੇ ਨੂੰ ਮਲ-ਮੂਤਰ ਕਰਵਾਉਣ ’ਤੇ 500 ਰੁਪਏ ਜੁਰਮਾਨਾ

ਨਵਾਂ ਸਵੱਛਤਾ ਨਿਯਮ ਲਾਗੂ, ਸੜਕ ਉੱਤੇ ਥੁੱਕਣ ’ਤੇ 1000 ਤੇ ਕੁੱਤੇ ਨੂੰ ਮਲ-ਮੂਤਰ ਕਰਵਾਉਣ ’ਤੇ 500 ਰੁਪਏ ਜੁਰਮਾਨਾ

ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿਚ ਸਵੱਛਤਾ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਦੇ ਹੋਏ ਨਗਰ ਨਿਗਮ ਨੇ ਉੱਤਰ ਪ੍ਰਦੇਸ਼ ਠੋਸ ਰਹਿੰਦ-ਖੂੰਹਦ ਪ੍ਰਬੰਧਨ ਅਤੇ ਸਵੱਛਤਾ ਨਿਯਮ 2021 ਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਹੈ। ਹੁਣ, ਜਨਤਕ ਥਾਵਾਂ ’ਤੇ ਕੂੜਾ ਸੁੱਟਣ, ਥੁੱਕਣ ਜਾਂ ਪਾਲਤੂ ਜਾਨਵਰਾਂ ਨੂੰ ਮਲ-ਮੂਤਰ ਕਰਾਉਣ ’ਤੇ ਤੁਰੰਤ ਜੁਰਮਾਨਾ ਲਗਾਇਆ ਜਾਵੇਗਾ।

ਨਗਰ ਨਿਗਮ ਕਮਿਸ਼ਨਰ ਅਕਸ਼ਿਤ ਵਰਮਾ ਨੇ ਸੋਮਵਾਰ ਨੂੰ ਇਕ ਵਿਭਾਗੀ ਮੀਟਿੰਗ ਵਿਚ ਨਵੇਂ ਨਿਯਮਾਂ ਦਾ ਐਲਾਨ ਕੀਤਾ ਅਤੇ ਜੁਰਮਾਨੇ ਦੀਆਂ ਕਿਤਾਬਾਂ ਵੰਡੀਆਂ। ਪੁਰਾਣੇ (2017) ਨਿਯਮਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। ਵਾਰ-ਵਾਰ ਉਲੰਘਣਾ ਕਰਨ ’ਤੇ ਐੱਫ. ਆਈ. ਆਰ. ਤੱਕ ਦੀ ਕਾਰਵਾਈ ਕੀ ਜਾ ਸਕੇਗੀ। ਨਗਰ ਨਿਗਮ ਦਾ ਕਹਿਣਾ ਹੈ ਕਿ ਇਹ ਕਦਮ ‘ਸਵੱਛ ਕਾਸ਼ੀ, ਸੁੰਦਰ ਕਾਸ਼ੀ’ ਮੁਹਿੰਮ ਨੂੰ ਹੋਰ ਰਫਤਾਰ ਦੇਵੇਗਾ।

ਨਵੇਂ ਪ੍ਰਬੰਧਾਂ ਤਹਿਤ

ਸੜਕ ’ਤੇ ਜਾਂ ਵਾਹਨ ਤੋਂ ਥੁੱਕਣ/ਕੂੜਾ ਸੁੱਟਣ ’ਤੇ 1000 ਰੁਪਏ ਜੁਰਮਾਨਾ।

ਜਨਤਕ ਥਾਵਾਂ ’ਤੇ ਪਾਲਤੂ ਕੁੱਤੇ ਨੂੰ ਮਲ-ਮੂਤਰ ਕਰਵਾਉਣ ’ਤੇ 500 ਰੁਪਏ ਜੁਰਮਾਨਾ।

ਨਦੀ ਜਾਂ ਨਾਲੇ ’ਚ ਪੂਜਾ ਸਮੱਗਰੀ ਜਾਂ ਕਚਰਾ ਸੁੱਟਣ ’ਤੇ 750 ਰੁਪਏ ਜੁਰਮਾਨਾ।

ਉਸਾਰੀ ਸਬੰਧੀ ਮਲਬਾ ਸੜਕ ਜਾਂ ਨਾਲੀ ਕੰਢੇ ਸੁੱਟਣ ’ਤੇ 3000 ਰੁਪਏ ਜੁਰਮਾਨਾ।

ਬਿਨਾਂ ਸੇਫਟੀ ਯੰਤਰ ਗੰਦੇ ਨਾਲੇ ਵਿਚ ਕੰਮ ਕਰਵਾਉਣ ’ਤੇ 5000 ਰੁਪਏ ਜੁਰਮਾਨਾ।

Credit : www.jagbani.com

  • TODAY TOP NEWS