282 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਮੈਕਾ ਨਾਲ ਟਕਰਾਏਗਾ ਤੂਫਾਨ ‘ਮੇਲਿਸਾ’

282 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਮੈਕਾ ਨਾਲ ਟਕਰਾਏਗਾ ਤੂਫਾਨ ‘ਮੇਲਿਸਾ’

ਕਿੰਗਸਟਨ/ਵਾਸ਼ਿੰਗਟਨ - ‘ਮੇਲਿਸਾ’ 2025 ਦਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਬਣ ਗਿਆ ਹੈ। ਇਹ ਕੈਰੇਬੀਅਨ ਦੇਸ਼ ਜਮੈਕਾ ਵੱਲ ਵਧ ਰਿਹਾ ਹੈ। ਇਸ ਤੋਂ ਪਹਿਲਾਂ ਇਸ ਨੇ ਹੈਤੀ ਅਤੇ ਡੋਮਿਨਿਕਨ ਗਣਰਾਜ ਵਿਚ ਤਬਾਹੀ ਮਚਾਈ ਸੀ। ‘ਮੇਲਿਸਾ’ ਕਾਰਨ ਜਮੈਕਾ ਵਿਚ 3, ਹੈਤੀ ’ਚ 3 ਅਤੇ ਡੋਮਿਨਿਕਨ ਗਣਰਾਜ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ।

ਅਮਰੀਕੀ ਮੌਸਮ ਵਿਗਿਆਨੀਆਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਇਹ ਤੂਫ਼ਾਨ ਵਿਨਾਸ਼ਕਾਰੀ ਅਤੇ ਘਾਤਕ ਸਾਬਿਤ ਹੋ ਸਕਦਾ ਹੈ। ‘ਮੇਲਿਸਾ’ ਦੀ ਰਫਤਾਰ 175 ਮੀਲ ਪ੍ਰਤੀ ਘੰਟਾ ਜਾਂ ਲੱਗਭਗ 282 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਹੈ, ਜਿਸ ਕਾਰਨ ਇਹ ਸ਼੍ਰੇਣੀ 5 ਦਾ ਤੂਫ਼ਾਨ ਬਣ ਗਿਆ ਹੈ, ਜੋ ਕਿ ਤੂਫ਼ਾਨ ਦੀ ਸਭ ਤੋਂ ਖਤਰਨਾਕ ਸ਼੍ਰੇਣੀ ਹੈ। 

ਮੌਸਮ ਵਿਭਾਗ ਦੇ ਅਨੁਸਾਰ ਇਹ ਤੂਫ਼ਾਨ ਮੰਗਲਵਾਰ ਸ਼ਾਮ ਤੱਕ (ਭਾਰਤੀ ਸਮੇਂ ਅਨੁਸਾਰ) ਜਮੈਕਾ ਦੇ ਤੱਟ ਨਾਲ ਟਕਰਾ ਸਕਦਾ ਹੈ। ਇਸ ਦੇ ਮੱਦੇਨਜ਼ਰ ਕਿਊਬਾ ਵਿਚ 6 ਲੱਖ ਤੋਂ ਵੱਧ ਲੋਕਾਂ ਨੂੰ ਅਤੇ ਜਮੈਕਾ ’ਚ 28,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।

Credit : www.jagbani.com

  • TODAY TOP NEWS