ਗੋਲ਼ੀਆਂ ਮਾਰ ਕੇ ਕਤਲ ਕੀਤੇ ਕਬੱਡੀ ਖਿਡਾਰੀ ਦੇ ਘਰ ਪਹੁੰਚੇ ਰਾਜਾ ਵੜਿੰਗ (ਵੀਡੀਓ)

ਗੋਲ਼ੀਆਂ ਮਾਰ ਕੇ ਕਤਲ ਕੀਤੇ ਕਬੱਡੀ ਖਿਡਾਰੀ ਦੇ ਘਰ ਪਹੁੰਚੇ ਰਾਜਾ ਵੜਿੰਗ (ਵੀਡੀਓ)

ਜਗਰਾਓਂ: ਬੀਤੇ ਦਿਨੀਂ ਜਗਰਾਓਂ ਵਿਚ ਕਬੱਡੀ ਖ਼ਿਡਾਰੀ ਤੇਜਪਾਲ ਸਿੰਘ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਤੇਜਪਾਲ ਸਿੰਘ ਦੇ ਘਰ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ ਤੇ ਕਿਹਾ ਕਿ ਇਨਸਾਫ਼ ਦੀ ਲੜਾਈ ਵਿਚ ਉਹ ਪਰਿਵਾਰ ਦਾ ਹਰ ਤਰ੍ਹਾਂ ਨਾਲ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਉਹ ਕੇਸ ਲੜਣ ਲਈ ਵਕੀਲ ਦਾ ਖ਼ਰਚਾ ਵੀ ਪਰਿਵਾਰ ਨੂੰ ਦੇਣਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਘਟਨਾ! 10-12 ਬੰਦੇ ਲੈ ਕੇ ਸਕੀ ਭੈਣ ਦੇ ਘਰ ਜਾ ਵੜਿਆ ਭਰਾ ਤੇ ਫ਼ਿਰ... 

ਰਾਜਾ ਵੜਿੰਗ ਨੇ ਕਿਹਾ ਕਿ ਪੁੱਤ ਦੇ ਪੋਸਟਮਾਰਟਮ ਤੇ ਸਸਕਾਰ ਦਾ ਫ਼ੈਸਲਾ ਪਰਿਵਾਰ ਨੇ ਲੈਣਾ ਹੈ ਤੇ ਇਸ ਵਿਚ ਕਿਸੇ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਪਰਿਵਾਰ ਤੇ ਪਿੰਡ ਵਾਸੀ ਜੋ ਵੀ ਫ਼ੈਸਲਾ ਲੈਣਗੇ ਅਸੀਂ ਉਨ੍ਹਾਂ ਦੇ ਨਾਲ ਡਟ ਕੇ ਖੜ੍ਹਾਂਗੇ। ਜੇ ਪੁਲਸ ਵੱਲੋਂ ਪਰਿਵਾਰ ਨੂੰ ਇਨਸਾਫ਼ ਨਹੀਂ ਦਿਵਾਇਆ ਜਾਂਦਾ ਤਾਂ ਉਹ ਲੋੜ ਪੈਣ 'ਤੇ ਐੱਸ. ਐੱਸ. ਪੀ. ਦਫ਼ਤਰ ਦਾ ਘਿਰਾਓ ਵੀ ਕਰਨਗੇ। ਉਨ੍ਹਾਂ ਨੇ ਮੌਕੇ 'ਤੇ ਮੌਜੂਦ ਐੱਸ. ਐੱਚ. ਓ. ਨਾਲ ਵੀ ਗੱਲਬਾਤ ਕੀਤੀ। 

ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਹਨ। ਪਹਿਲਾਂ ਮਾਨਸਾ ਵਿਚ ਦੁਕਾਨਦਾਰ ਉੱਪਰ ਗੋਲ਼ੀਆਂ ਚੱਲੀਆਂ, ਅਗਲੇ ਦਿਨ ਜਲੰਧਰ ਵਿਚ ਸੁਨਿਆਰੇ ਦੀ ਦੁਕਾਨ ਲੁੱਟ ਲਈ ਗਈ ਤੇ ਬੀਤੇ ਦਿਨੀਂ ਤੇਜਪਾਲ ਸਿੰਘ ਦਾ ਗੋਲ਼ੀ ਮਾਰ ਕੇ  ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਵਿਚੋਂ ਪੁਲਸ ਦਾ ਡਰ ਖ਼ਤਮ ਹੋ ਚੁੱਕਿਆ ਹੈ। 

Credit : www.jagbani.com

  • TODAY TOP NEWS