ਐਂਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਤੋਂ ਇਕ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗਲੋਬਲ ਸਪੈਨਿਸ਼ ਸਨਸਨੀ ਅਤੇ ਗਾਇਕ-ਗੀਤਕਾਰ ਐਨਰਿਕ ਇਗਲੇਸੀਅਸ ਦੇ ਮੁੰਬਈ ਕੰਸਰਟ 'ਚ ਲੋਕਾਂ ਦੀ ਜ਼ਬਰਦਸਤ ਦੀਵਾਨਗੀ ਸਾਫ ਦੇਖਣ ਨੂੰ ਮਿਲੀ ਹੈ। ਇਹ ਕੰਸਰਟ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਦੇ ਐਮਐਮਆਰਡੀਏ ਮੈਦਾਨ ਵਿੱਚ ਆਯੋਜਿਤ ਕੀਤਾ ਗਿਆ ਸੀ। ਗਾਇਕ ਨੂੰ ਸੁਣਨ ਲਈ 25,000 ਤੋਂ ਵੱਧ ਲੋਕ ਕੰਸਰਟ ਵਿੱਚ ਸ਼ਾਮਲ ਹੋਏ।

ਟਿਕਟਾਂ ਵਿਕ ਜਾਣ ਕਾਰਨ ਦੋ ਸ਼ੋਅ ਕਰਨੇ ਪਏ
ਇਸ ਵਾਰ ਸਪੈਨਿਸ਼ ਗਾਇਕ ਨੇ 29 ਅਕਤੂਬਰ ਨੂੰ ਮੁੰਬਈ ਵਿੱਚ ਇੱਕ ਸਿੰਗਲ ਕੰਸਰਟ ਕਰਨਾ ਸੀ, ਪਰ ਦੂਜਾ ਸ਼ੋਅ 30 ਅਕਤੂਬਰ ਨੂੰ ਕਰਨਾ ਪਿਆ ਕਿਉਂਕਿ ਟਿਕਟਾਂ ਘੰਟਿਆਂ ਵਿੱਚ ਹੀ ਵਿਕ ਗਈਆਂ। ਟਿਕਟਾਂ ਬਹੁਤ ਮਹਿੰਗੀਆਂ ਸਨ।
Credit : www.jagbani.com