ਤਾਲਿਬਾਨ ਨੇ ਪਾਕਿਸਤਾਨ ਦਾ ਉਡਾਇਆ ਮਜ਼ਾਕ! ਕਿਹਾ- '75 ਸਾਲਾਂ 'ਚ ਕਸ਼ਮੀਰ ਤਾਂ ਲੈ ਨਹੀਂ ਸਕੇ...'

ਤਾਲਿਬਾਨ ਨੇ ਪਾਕਿਸਤਾਨ ਦਾ ਉਡਾਇਆ ਮਜ਼ਾਕ! ਕਿਹਾ- '75 ਸਾਲਾਂ 'ਚ ਕਸ਼ਮੀਰ ਤਾਂ ਲੈ ਨਹੀਂ ਸਕੇ...'

ਇੰਟਰਨੈਸ਼ਨਲ ਡੈਸਕ- ਅਫਗਾਨ ਤਾਲਿਬਾਨ ਦੇ ਸੀਨੀਅਰ ਅਧਿਕਾਰੀ ਕਾਰੀ ਸਈਦ ਖੋਸਤੀ ਨੇ ਪਾਕਿਸਤਾਨੀ ਫੌਜ ‘ਤੇ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਆਪਣੀ ਜਨਤਾ ਨੂੰ ਝੂਠੇ ਵਾਅਦਿਆਂ ਨਾਲ ਗੁੰਮਰਾਹ ਕਰਦੀ ਹੈ। ਖੋਸਤੀ ਨੇ ਕਿਹਾ ਕਿ ਜੇਕਰ ਪਾਕਿਸਤਾਨੀ ਜਨਰਲਾਂ 'ਚ ਸੱਚੀ ਦਮ ਹੁੰਦਾ ਤਾਂ ਉਹ 75 ਸਾਲਾਂ 'ਚ ਕਸ਼ਮੀਰ ਕਿਉਂ ਨਹੀਂ ਲੈ ਸਕੇ? ਖੋਸਤੀ, ਜੋ ਅਫਗਾਨ ਤਾਲਿਬਾਨ ਦੇ ਸੂਚਨਾ ਮੰਤਰੀ ਦੇ ਸਲਾਹਕਾਰ ਹਨ, ਨੇ ਪਾਕਿਸਤਾਨ ਦੇ ਸਾਬਕਾ ਫ਼ੌਜ ਅਧਿਕਾਰੀ ਆਦਿਲ ਰਾਜਾ ਨੂੰ ਦਿੱਤੇ ਇਕ ਇੰਟਰਵਿਊ 'ਚ ਕਿਹਾ ਕਿ ਇਹ ਪਾਕਿਸਤਾਨੀ ਫ਼ੌਜ ਦਾ ਇਕ ਵਰਗ ਮੀਡੀਆ ਰਾਹੀਂ ਇਹ ਭਰਮ ਫੈਲਾਉਂਦਾ ਹੈ ਕਿ ਉਸ ਨੇ ਅਮਰੀਕਾ ਅਤੇ ਰੂਸ ਵਰਗੀਆਂ ਮਹਾਸ਼ਕਤੀਆਂ ਨੂੰ ਹਰਾਇਆ। ਉਨ੍ਹਾਂ ਕਿਹਾ,''ਜੇਕਰ ਤੁਸੀਂ ਅਮਰੀਕਾ ਅਤੇ ਰੂਸ ਨੂੰ ਹਰਾਇਆ ਹੈ ਤਾਂ ਫਿਰ ਕਸ਼ਮੀਰ ਦੀ ਕੁਝ ਕਿਲੋਮੀਟਰ ਜ਼ਮੀਨ ਕਿਉਂ ਨਹੀਂ ਲੈ ਸਕੇ?'' 

ਖੋਸਤੀ ਨੇ ਪਾਕਿਸਤਾਨੀ ਫੌਜ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਰੂਸ ਅਤੇ ਅਮਰੀਕਾ ਖ਼ਿਲਾਫ਼ ਹੋਈ ਜੰਗ ਤੋਂ ਅਰਬਾਂ ਡਾਲਰ ਕਮਾਏ ਅਤੇ ਆਪਣੀ ਦੌਲਤ 'ਚ ਵਾਧਾ ਕੀਤਾ। ਖੋਸਤੀ ਅਨੁਸਾਰ,“ਇਹ ਜਨਰਲਾਂ ਨੇ ਜੰਗ ਨਹੀਂ ਜਿੱਤੀ, ਸਗੋਂ ਬੰਗਲੇ ਖਰੀਦੇ।'' ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਰੇ ਅਫਗਾਨ ਲੋਕਾਂ ਦੀ ਲੜਾਈ ਸੀ, ਜਿਸ 'ਚ ਪਾਕਿਸਤਾਨ ਨੇ ਸਿਰਫ਼ ਮੁਨਾਫਾ ਕਮਾਇਆ। ਖੋਸਤੀ ਦੀ ਇਹ ਟਿੱਪਣੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਸੰਘਰਸ਼ ਤੋਂ ਬਾਅਦ ਤਣਾਅ ਸਿਖਰ 'ਤੇ ਹੈ। ਹਾਲ ਹੀ 'ਚ ਇੰਸਤਾਬੁਲ 'ਚ ਹੋਈ ਵਾਰਤਾ 'ਚ ਜੰਗਬੰਦੀ 'ਤੇ ਸਹਿਮਤੀ ਤਾਂ ਬਣੀ ਪਰ ਦੋਵਾਂ ਪੱਖਾਂ ਵਿਚਾਲੇ ਦੁਸ਼ਮਣੀ ਅਜੇ ਵੀ ਬਰਕਰਾਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS