ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ

ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਤੋਂ ਸਿਰਫ਼ ਦੋ ਘੰਟੇ ਬਾਅਦ ਹੀ ਲਾੜਾ-ਲਾੜੀ ਦਾ ਰਿਸ਼ਟਾ ਟੁੱਟ ਗਿਆ। ਇਸ ਦੌਰਾਨ ਸਥਿਤੀ ਇਸ ਹੱਦ ਤੱਕ ਵਿਗੜ ਗਈ ਕਿ ਲਾੜੀ ਦੇ ਪਰਿਵਾਰ ਨੇ ਲਾੜੇ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਅਤੇ ਉਸਦੇ ਕੱਪੜੇ ਤੱਕ ਪਾੜ ਦਿੱਤੇ। ਇਸ ਵਿਵਾਦ ਤੋਂ ਬਾਅਦ ਦੋ ਲੱਖ ਰੁਪਏ ਲੈ ਕੇ ਦੋਵਾਂ ਧਿਰਾਂ ਵਿਚ ਸਮਝੌਤਾ ਹੋ ਗਿਆ। 

ਪੜ੍ਹੋ ਇਹ ਵੀ : 'ਮੇਰੇ ਸਾਹਮਣੇ ਲਾਸ਼ਾਂ...', ਰੇਲ ਹਾਦਸੇ ਦੇ ਚਸ਼ਮਦੀਦ ਨੇ ਸੁਣਾਈਆਂ ਦਿਲ ਦਹਿਲਾ ਦੇਣ ਵਾਲੀਆਂ ਗੱਲ਼ਾਂ

ਮਿਲੀ ਜਾਣਕਾਰੀ ਮੁਤਾਬਕ ਲਾੜਾ-ਲਾੜੀ ਦਾ ਇਹ ਰਿਸ਼ਤਾ ਵੈੱਬਸਾਈਟ "Shaadi.com" ਰਾਹੀਂ ਤੈਅ ਹੋਇਆ ਸੀ। ਲਾੜਾ, ਅੰਕਿਤ ਵਰਮਾ ਮੂਲ ਰੂਪ ਵਿੱਚ ਕਾਨਪੁਰ ਦਾ ਰਹਿਣ ਵਾਲਾ ਹੈ, ਜੋ ਇਸ ਸਮੇਂ ਮਥੁਰਾ ਦੇ ਗਲੀ ਸੁਨਾਰਨ ਖੇਤਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਲਾੜੀ ਦਾ ਪਰਿਵਾਰ ਪਿਛਲੇ ਚਾਰ ਦਿਨਾਂ ਤੋਂ ਮਥੁਰਾ ਵਿੱਚ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ। ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਜਦੋਂ ਲਾੜੀ ਨੂੰ ਗਹਿਣਿਆਂ ਨਾਲ ਸਜਾਉਣ ਦਾ ਸਮਾਂ ਆਇਆ, ਤਾਂ ਵਿਵਾਦ ਸ਼ੁਰੂ ਹੋ ਗਿਆ। ਦੋਸ਼ ਹਨ ਕਿ ਲਾੜੇ ਦੇ ਪੱਖ ਨੇ ਗਹਿਣੇ ਨਹੀਂ ਦਿੱਤੇ, ਜਿਸ ਕਾਰਨ ਗਰਮਾ-ਗਰਮ ਬਹਿਸ ਹੋਈ।

ਪੜ੍ਹੋ ਇਹ ਵੀ : ਵੱਡਾ ਐਲਾਨ, ਔਰਤਾਂ ਦੇ ਖਾਤਿਆਂ 'ਚ ਇਕੱਠੇ ਆਉਣਗੇ 30000 ਰੁਪਏ

ਇਸ ਦੌਰਾਨ ਲਾੜੀ ਦੇ ਪਰਿਵਾਰ ਨੇ ਕਿਹਾ ਕਿ ਅੰਕਿਤ ਵਰਮਾ ਨੇ ਵਿਆਹ ਤੋਂ ਪਹਿਲਾਂ ਇੱਕ ਘਰ ਅਤੇ ਇੱਕ ਚੰਗੀ ਨੌਕਰੀ ਹੋਣ ਦਾ ਦਾਅਵਾ ਕੀਤਾ ਸੀ, ਜੋ ਬਾਅਦ ਵਿੱਚ ਝੂਠ ਸਾਬਤ ਹੋਇਆ। ਜਦੋਂ ਲਾੜੀ ਦੇ ਪਰਿਵਾਰ ਨੇ ਸਥਿਤੀ 'ਤੇ ਸਵਾਲ ਉਠਾਇਆ, ਤਾਂ ਦੋਵਾਂ ਪਰਿਵਾਰਾਂ ਵਿਚਕਾਰ ਝਗੜਾ ਵਧ ਗਿਆ, ਜਿਸ ਕਾਰਨ ਮਾਹੌਲ ਖ਼ਰਾਬ ਹੋ ਗਿਆ। ਗੁੱਸੇ ਵਿਚ ਲਾੜੀ ਦੇ ਪਰਿਵਾਰ ਨੇ ਲਾੜੇ ਨੂੰ ਬੰਧਕ ਬਣਾ ਲਿਆ। ਗੈਸਟ ਹਾਊਸ ਵਿੱਚ ਹੰਗਾਮਾ ਕਰਦੇ ਹੋਏ ਲਾੜੇ ਦੇ ਕੱਪੜੇ ਪਾੜ ਦਿੱਤੇ ਗਏ। ਗੈਸਟ ਹਾਊਸ ਦੇ ਮਾਲਕ ਅਨੁਸਾਰ ਲਾੜੇ ਨੇ ਗੈਸਟ ਹਾਊਸ ਦੀ ਬੁਕਿੰਗ ਕਰਵਾਈ ਸੀ ਪਰ ਲੜਾਈ ਸ਼ਾਇਦ ਕਿਤੇ ਹੋਰ ਸ਼ੁਰੂ ਹੋਈ ਸੀ। 

ਪੜ੍ਹੋ ਇਹ ਵੀ : ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ

ਸਾਰੀ ਰਾਤ ਪੁਲਿਸ ਬੁਲਾਉਣ ਬਾਰੇ ਚਰਚਾ ਹੁੰਦੀ ਰਹੀ, ਪਰ ਦੋਵਾਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਮਾਮਲਾ ਸੁਲਝਾਉਣ ਦਾ ਫੈਸਲਾ ਕੀਤਾ। ਲਾੜੇ ਦੇ ਭਰਾਵਾਂ ਨੇ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਅੰਤ ਵਿੱਚ ਦੋ ਲੱਖ ਰੁਪਏ ਨਕਦ ਦੇ ਕੇ ਸਮਝੌਤਾ ਹੋ ਗਿਆ। ਇਸ ਦੇ ਨਾਲ ਵਿਆਹ ਤੋਂ ਸਿਰਫ਼ ਦੋ ਘੰਟੇ ਬਾਅਦ ਹੀ ਰਿਸ਼ਤਾ ਖ਼ਤਮ ਹੋ ਗਿਆ। 

ਪੜ੍ਹੋ ਇਹ ਵੀ : Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ

Credit : www.jagbani.com

  • TODAY TOP NEWS