ਉੱਤਰ ਪ੍ਰਦੇਸ਼ : ਮਿਰਜ਼ਾਪੁਰ ਦੇ ਚੁਨਾਰ ਰੇਲਵੇ ਸਟੇਸ਼ਨ 'ਤੇ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਉਕਤ ਸਥਾਨ 'ਤੇ ਕਾਲਕਾ ਹਾਵੜਾ ਐਕਸਪ੍ਰੈਸ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਅੱਧਾ ਦਰਜਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 9.30 ਵਜੇ ਪਲੇਟਫਾਰਮ ਨੰਬਰ 3 'ਤੇ ਵਾਪਰਿਆ ਹੈ, ਜਿਸ ਤੋਂ ਬਾਅਦ ਸਟੇਸ਼ਨ 'ਤੇ ਸਨਸਨੀ ਫੈਲ ਗਈ। ਇਸ ਹਾਦਸੇ ਦਾ ਸ਼ਿਕਾਰ ਹੋਏ ਉਕਤ ਸ਼ਰਧਾਲੂ ਚੋਪਨ-ਪ੍ਰਯਾਗਰਾਜ ਯਾਤਰੀ ਰੇਲਗੱਡੀ ਤੋਂ ਪਲੇਟਫਾਰਮ ਨੰਬਰ ਚਾਰ 'ਤੇ ਉਤਰੇ ਸਨ।
ਪੜ੍ਹੋ ਇਹ ਵੀ : ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਸਟੇਸ਼ਨ 'ਤੇ ਯਾਤਰੀਆਂ ਨੇ ਜਲਦੀ ਨਾਲ ਰੇਲਵੇ ਪਟੜੀਆਂ ਪਾਰ ਕਰਨੀਆਂ ਸ਼ੁਰੂ ਕੀਤੀਆਂ। ਇਸ ਦੌਰਾਨ ਉਲਟ ਦਿਸ਼ਾ ਤੋਂ ਆ ਰਹੀ ਇੱਕ ਐਕਸਪ੍ਰੈਸ ਰੇਲਗੱਡੀ (ਕਾਲਕਾ ਮੇਲ) ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਹਨਾਂ ਦੇ ਚਿੱਥੜੇ ਉੱਡ ਗਏ। ਲਾਸ਼ਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ। ਸੂਤਰਾਂ ਅਨੁਸਾਰ ਇਸ ਹਾਦਸੇ ਵਿੱਚ ਛੇ ਸ਼ਰਧਾਲੂਆਂ ਦੇ ਮਾਰੇ ਜਾਣ ਦੀ ਖ਼ਬਰ ਹੈ, ਹਾਲਾਂਕਿ ਅਜੇ ਤੱਕ ਇਸਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ।
ਪੜ੍ਹੋ ਇਹ ਵੀ : 'ਮੇਰੇ ਸਾਹਮਣੇ ਲਾਸ਼ਾਂ...', ਰੇਲ ਹਾਦਸੇ ਦੇ ਚਸ਼ਮਦੀਦ ਨੇ ਸੁਣਾਈਆਂ ਦਿਲ ਦਹਿਲਾ ਦੇਣ ਵਾਲੀਆਂ ਗੱਲ਼ਾਂ
ਰੇਲਵੇ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 9:30 ਵਜੇ ਗੋਮੋਹ ਪ੍ਰਯਾਗਰਾਜ ਯਾਤਰੀ ਰੇਲਗੱਡੀ ਚੁਨਾਰ ਰੇਲਵੇ ਸਟੇਸ਼ਨ 'ਤੇ ਪਲੇਟਫਾਰਮ ਨੰਬਰ ਚਾਰ 'ਤੇ ਰੁਕੀ। ਇਸ ਦੌਰਾਨ ਕੁਝ ਯਾਤਰੀ ਪਟੜੀਆਂ ਪਾਰ ਕਰਕੇ ਪਲੇਟਫਾਰਮ ਨੰਬਰ ਤਿੰਨ ਵੱਲ ਤੁਰਨ ਲੱਗੇ। ਉਸੇ ਸਮੇਂ ਹਾਵੜਾ ਕਾਲਕਾ ਮੇਲ ਦਿੱਲੀ ਵੱਲ ਜਾ ਰਹੀ ਸੀ, ਜੋ ਕਾਲਕਾ ਮੇਲ ਚੁਨਾਰ ਸਟੇਸ਼ਨ 'ਤੇ ਨਹੀਂ ਰੁਕੀ। ਰੇਲਗੱਡੀ ਆਪਣੀ ਰਫ਼ਤਾਰ ਨਾਲ ਲੰਘ ਗਈ ਅਤੇ ਕਈ ਸ਼ਰਧਾਲੂ ਇਸ ਦੀ ਲਪੇਟ ਵਿੱਚ ਆ ਗਏ। ਹਾਦਸੇ ਕਾਰਨ ਜ਼ਖਮੀ ਹੋਏ ਯਾਤਰੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੀਨੀਅਰ ਪੁਲਸ ਅਤੇ ਰੇਲਵੇ ਅਧਿਕਾਰੀ ਅਤੇ ਕਰਮਚਾਰੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।
ਪੜ੍ਹੋ ਇਹ ਵੀ : ਵੱਡਾ ਐਲਾਨ, ਔਰਤਾਂ ਦੇ ਖਾਤਿਆਂ 'ਚ ਇਕੱਠੇ ਆਉਣਗੇ 30000 ਰੁਪਏ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਚੁਨਾਰ ਰੇਲਵੇ ਸਟੇਸ਼ਨ 'ਤੇ ਹੋਏ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਘਟਨਾ ਸਥਾਨ 'ਤੇ ਪਹੁੰਚਣ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। CM ਯੋਗੀ ਨੇ ਐੱਸਡੀਆਰਐੱਫ ਅਤੇ ਐੱਨਡੀਆਰਐੱਫ ਟੀਮਾਂ ਨੂੰ ਘਟਨਾ ਸਥਾਨ 'ਤੇ ਪਹੁੰਚਣ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਖਮੀਆਂ ਦੇ ਸਹੀ ਇਲਾਜ ਦੇ ਵੀ ਨਿਰਦੇਸ਼ ਦਿੱਤੇ।
ਪੜ੍ਹੋ ਇਹ ਵੀ : Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
Credit : www.jagbani.com