ਪੰਜਾਬ ਸਰਕਾਰ ਨੇ PSPCL ਦੇ ਡਾਇਰੈਕਟਰ ਨੂੰ ਕੀਤਾ ਬਰਖ਼ਾਸਤ, ਤੁਰੰਤ ਪ੍ਰਭਾਵ ਨਾਲ ਖ਼ਤਮ ਕੀਤੀਆਂ ਸੇਵਾਵਾਂ

ਪੰਜਾਬ ਸਰਕਾਰ ਨੇ PSPCL ਦੇ ਡਾਇਰੈਕਟਰ ਨੂੰ ਕੀਤਾ ਬਰਖ਼ਾਸਤ, ਤੁਰੰਤ ਪ੍ਰਭਾਵ ਨਾਲ ਖ਼ਤਮ ਕੀਤੀਆਂ ਸੇਵਾਵਾਂ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਦੇ ਡਾਇਰੈਕਟਰ ਪਾਵਰ ਜਨਰੇਸ਼ਨ ਹਰਜੀਤ ਸਿੰਘ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤੀਆਂ ਹਨ। ਇਹ ਕਾਰਵਾਈ ਸਰਕਾਰੀ ਥਰਮਲ ਪਲਾਂਟਾਂ 'ਚ ਈਂਧਣ ਦੀ ਕੀਮਤ ਵੱਧਣ ਅਤੇ ਫੰਡਾਂ ਦੀ ਗ਼ਲਤ ਵਰਤੋਂ ਦੇ ਸ਼ੱਕ 'ਤੇ ਕੀਤੀ ਗਈ ਹੈ। ਇਹ ਕਦਮ 2 ਨਵੰਬਰ ਨੂੰ ਰੋਪੜ ਅਤੇ ਗੋਇੰਦਵਾਲ ਸਾਹਿਬ ਦੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਦੀ ਮੁਅੱਤਲੀ ਤੋਂ ਬਾਅਦ ਲਿਆ ਗਿਆ ਹੈ, ਜਿਨ੍ਹਾਂ 'ਤੇ ਵੀ ਫਿਊਲ ਲਾਗਤ ਵਧਾਉਣ ਦੇ ਦੋਸ਼ ਹਨ। ਸੂਤਰਾਂ ਮੁਤਾਬਕ ਨਵੇਂ ਐਡਮਿਨਿਸਟ੍ਰੇਟਿਵ ਸਕੱਤਰ (ਪਾਵਰ) ਬਸੰਤ ਗਰਗ ਨੇ ਹਰਜੀਤ ਸਿੰਘ ਨੂੰ ਬਰਖ਼ਾਸਤ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਗਰਗ ਨੂੰ ਹਾਲ ਹੀ 'ਚ ਪੀ. ਐੱਸ. ਪੀ. ਸੀ. ਐੱਲ. ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ (PSTCL) ਦਾ ਚੇਅਰਮੈਨ-ਕਮ-ਐੱਮ. ਡੀ. ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਸਾਬਕਾ ਅਧਿਕਾਰੀ ਏ. ਕੇ. ਸਿਨਹਾ ਦੀ ਜਗ੍ਹਾ ਸੰਭਾਲੀ ਸੀ, ਜਿਨ੍ਹਾਂ ਨੂੰ ਅਚਾਨਕ ਤਬਦੀਲ ਕਰ ਦਿੱਤਾ ਗਿਆ ਸੀ। ਆਧਿਕਾਰਿਕ ਹੁਕਮਾਂ ਅਨੁਸਾਰ ਰੋਪੜ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਗੋਇੰਦਵਾਲ ਸਾਹਿਬ ਦੇ ਗੁਰੂ ਅਮਰਦਾਸ ਥਰਮਲ ਪਲਾਂਟ 'ਚ ਵਰਤੇ ਗਏ ਈਂਧਣ ਦੀ ਲਾਗਤ ਨਿੱਜੀ ਥਰਮਲ ਪਲਾਂਟਾਂ ਨਾਲੋਂ ਪ੍ਰਤੀ ਯੂਨਿਟ 75 ਪੈਸੇ ਤੋਂ 1 ਰੁਪਏ 25 ਪੈਸੇ ਵੱਧ ਸੀ, ਹਾਲਾਂਕਿ ਇਹ ਪਲਾਂਟ ਸੂਬੇ ਦੀ ਆਪਣੀ ਪਚਵਾਰਾ ਕੋਲ ਮਾਈਨ ਤੋਂ ਕੋਲਾ ਲੈ ਰਹੇ ਸਨ।

ਹੁਕਮਾਂ 'ਚ ਦਰਜ ਹੈ ਕਿ ਇਸ ਨਾਲ ਪੀ. ਐੱਸ. ਪੀ. ਸੀ. ਐੱਲ. ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਜੋ ਈਂਧਣ ਲਾਗਤ 'ਚ ਗੜਬੜ ਦਾ ਸਾਫ਼ ਸੰਕੇਤ ਹੈ। ਹਾਲਾਂਕਿ ਸੂਤਰਾਂ ਅਨੁਸਾਰ ਹਰਜੀਤ ਸਿੰਘ ਅਤੇ ਸਰਕਾਰ ਵਿਚਕਾਰ ਪੀ. ਐੱਲ. ਪੀ. ਸੀ. ਐੱਲ. ਦੀ ਸੰਪਤੀ ਦੇ ਨਿਵੇਸ਼ ਅਤੇ ਨਵੀਆਂ ਪਾਵਰ ਖ਼ਰੀਦ ਸਮਝੌਤਿਆਂ ਨੂੰ ਲੈ ਕੇ ਸੁਰ ਨਹੀਂ ਮਿਲ ਰਹੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

Credit : www.jagbani.com

  • TODAY TOP NEWS