ਚੰਡੀਗੜ੍ਹ: ਪੰਜਾਬ ਵਿਚ ਹੜ੍ਹਾਂ ਦੀ ਮਾਰ ਦੇ ਬਾਵਜੂਦ ਤਿੰਨ ਜ਼ਿਲ੍ਹਿਆਂ ਵਿਚ ਝੋਨੇ ਦੀ ਆਮਦ ਪਿਛਲੇ ਸਾਲ ਦੇ ਅੰਕੜਿਆਂ ਦੇ ਕਰੀਬ ਪਹੁੰਚ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਝੋਨੇ ਦੀ ਆਮਦ 96% ਤੋਂ 98% ਤੱਕ ਦਰਜ ਕੀਤੀ ਜਾ ਚੁੱਕੀ ਹੈ, ਮਤਲਬ ਕਿ ਹੁਣ ਸਿਰਫ਼ 2-4% ਦਾ ਹੀ ਅੰਤਰ ਬਾਕੀ ਹੈ। ਇਨ੍ਹਾਂ ਅੰਕੜਿਆਂ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ - Breaking: ਭਾਖੜਾ ਨਹਿਰ 'ਚ ਨਾਰੀਅਲ-ਨਿਆਜ ਪਾਉਣ ਗਏ ਪੂਰੇ ਟੱਬਰ ਦਾ ਕਤਲ! ਰੂਹ ਕੰਬਾਅ ਦੇਵੇਗਾ ਪੂਰਾ ਮਾਮਲਾ
ਫੂਡ ਸਪਲਾਈ ਵਿਭਾਗ ਨੇ ਮੰਗਿਆ ਜਵਾਬ
ਫੂਡ ਸਪਲਾਈ ਵਿਭਾਗ ਨੇ ਅੰਮ੍ਰਿਤਸਰ, ਫਾਜ਼ਿਲਕਾ ਅਤੇ ਤਰਨਤਾਰਨ ਦੇ ਡਿਪਟੀ ਕਮਿਸ਼ਨਰਾਂ (DCs) ਨੂੰ ਇਕ ਪੱਤਰ ਲਿਖਿਆ ਹੈ। ਵਿਭਾਗ ਨੇ ਕਿਹਾ ਕਿ ਹੜ੍ਹਾਂ ਦੇ ਕਾਰਨ ਝੋਨੇ ਦੀ ਆਮਦ ਘਟਣ ਦੀ ਉਮੀਦ ਸੀ, ਪਰ ਇਸ ਦੇ ਉਲਟ ਰੁਝਾਨ ਦੇਖਣ ਨੂੰ ਮਿਲਿਆ ਹੈ। ਵਿਭਾਗ ਦੇ ਨਿਰਦੇਸ਼ਕ ਦੁਆਰਾ ਹਸਤਾਖਰ ਕੀਤੇ ਪੱਤਰ ਵਿਚ, DCs ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ ਕਿ ਕੀ ਝੋਨੇ ਦਾ ਉਤਪਾਦਨ ਅਸਲ ਵਿਚ ਵਧਿਆ ਹੈ ਜਾਂ ਕੀ ਝੋਨੇ ਨੂੰ ਬਾਹਰੀ ਸੂਬਿਆਂ ਤੋਂ ਗੁਪਤ ਤਰੀਕਿਆਂ ਨਾਲ ਲਿਆਂਦਾ ਗਿਆ ਹੈ। ਵਿਭਾਗ ਨੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਰਹਿੰਦੇ ਆਸ਼ਿਕ ਨੂੰ ਮਿਲਣ ਆਈ Argentina ਦੀ ਗੋਰੀ! ਅੱਗਿਓਂ ਮੁੰਡੇ ਨੇ...
ਝੋਨੇ ਦੀ ਖਰੀਦ ਦੇ ਅੰਕੜੇ
ਇਸ ਸਾਲ ਸੂਬੇ ਵਿਚ ਝੋਨੇ ਦੀ ਖਰੀਦ 16 ਸਤੰਬਰ 2025 ਤੋਂ ਸ਼ੁਰੂ ਹੋਈ ਸੀ। 1 ਨਵੰਬਰ 2025 ਤੱਕ, ਰਾਜ ਦੀਆਂ ਮੰਡੀਆਂ ਵਿਚ ਕੁੱਲ 122.56 ਲੱਖ ਮੀਟ੍ਰਿਕ ਟਨ ਝੋਨਾ ਪਹੁੰਚ ਚੁੱਕਾ ਸੀ। ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਅੰਮ੍ਰਿਤਸਰ, ਫਾਜ਼ਿਲਕਾ, ਅਤੇ ਤਰਨਤਾਰਨ ਵਿਚ ਪਿਛਲੇ ਸਾਲ ਤੇ ਇਸ ਸਾਲ ਝੋਨੇ ਦੀ ਆਮਦ ਲਗਭਗ ਬਰਾਬਰ ਰਹੀ ਹੈ।
Credit : www.jagbani.com