ਜਲੰਧਰ: ਜਿਊਲਰੀ ਸ਼ਾਪ ਲੁੱਟ ਮਾਮਲੇ 'ਚ ਪੁਲਸ ਦੇ ਸਨਸਨੀਖੇਜ਼ ਖ਼ੁਲਾਸੇ

ਜਲੰਧਰ: ਜਿਊਲਰੀ ਸ਼ਾਪ ਲੁੱਟ ਮਾਮਲੇ 'ਚ ਪੁਲਸ ਦੇ ਸਨਸਨੀਖੇਜ਼ ਖ਼ੁਲਾਸੇ

ਜਲੰਧਰ- ਜਲੰਧਰ ਪੁਲਸ ਨੇ ਭਾਰਗੋ ਕੈਂਪ ਵਿੱਚ ਵਿਜੇ ਜਿਊਲਰ 'ਤੇ ਹੋਈ ਲੁੱਟ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ ਅਤੇ ਮੁਲਜ਼ਮਾਂ ਤੋਂ ਸੋਨੇ ਦੀ ਰਿਕਵਰੀ ਕਰਨ ਦੇ ਨਾਲ-ਨਾਲ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਸ ਨੇ ਤਿੰਨ ਮੁੱਖ ਮੁਲਜ਼ਮ ਕੁਸ਼ਲ, ਗਗਨ, ਅਤੇ ਕਰਨ ਸਮੇਤ ਉਨ੍ਹਾਂ ਦੇ ਇਕ ਪਨਾਹਗਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਸੋਨੇ ਦੀ ਜਿਊਲਰੀ ਸਮੇਤ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਕੱਪੜੇ ਵੀ ਬਰਾਮਦ ਕੀਤੇ ਗਏ ਹਨ।

PunjabKesari

PunjabKesari

ਇਸ ਵਾਰਦਾਤ ਨੂੰ 30 ਅਕਤੂਬਰ ਨੂੰ ਸਵੇਰੇ ਲਗਭਗ 10 ਵਜੇ ਅੰਜਾਮ ਦਿੱਤਾ ਗਿਆ ਸੀ, ਜਦੋਂ 3 ਨੌਜਵਾਨਾਂ ਨੇ ਪਿਸਤੌਲ ਵਿਖਾ ਕੇ ਸ਼ਿਕਾਇਤ ਕਰਤਾ ਅਜੈ ਕੁਮਾਰ ਤੋਂ ਕਰੀਬ 1 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਲਈ ਸੀ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਵਿੱਚ ਕੈਦ ਹੋ ਗਈ ਸੀ।  ਲੁੱਟ ਤੋਂ ਬਾਅਦ ਮੁਲਜ਼ਮਾਂ ਨੇ ਭੇਸ ਬਦਲ ਲਿਆ ਅਤੇ ਅਜਮੇਰ (ਰਾਜਸਥਾਨ) ਭੱਜ ਗਏ ਸਨ। ਪੁਲਸ ਟੀਮ ਜਿਸ ਦੀ ਨਿਗਰਾਨੀ ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ, ਏ. ਡੀ. ਸੀ. ਪੀ. ਜੈਅੰਤ, ਏ. ਡੀ. ਸੀ. ਪੀ.-2 ਵਿਨੀਤ ਗਿੱਲ ਅਤੇ ਏ. ਸੀ. ਪੀ. ਵੈਸਟ ਸਰਵਜੀਤ ਸਿੰਘ ਕਰ ਰਹੇ ਸਨ, ਨੇ ਸੀ. ਸੀ. ਟੀ. ਵੀ. ਅਤੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਲੁਟੇਰਿਆਂ ਨੂੰ ਅਜਮੇਰ ਤੋਂ ਕਾਬੂ ਕੀਤਾ।

PunjabKesari

ਦੋਸ਼ੀਆਂ ਨੂੰ ਜਲੰਧਰ ਸੈਸ਼ਨ ਕੋਰਟ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਗਿਆ ਹੈ। ਰਿਮਾਂਡ ਦੌਰਾਨ 8 ਸੋਨੇ ਦੇ ਲੇਡੀਜ਼ ਸੈੱਟ, ਵਾਰਦਾਤ ਵੇਲੇ ਪਹਿਨੀ ਗਈ ਕਾਲੀ ਹੁੱਡੀ, ਕੁਸ਼ਲ ਤੋਂ 40 ਟੌਪਸ, ਅਤੇ ਗਗਨ ਤੋਂ 12 ਚੇਨਾਂ ਅਤੇ 7 ਅੰਗੂਠੀਆਂ ਸਮੇਤ ਲੁੱਟ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਇਕ ਦਾਤਰ ਵੀ ਬਰਾਮਦ ਕੀਤਾ ਗਿਆ ਹੈ। ਇਹ ਮਾਮਲਾ ਵਿਜੇ ਕੁਮਾਰ ਨਿਵਾਸੀ 72-ਏ, ਅਵਤਾਰ ਨਗਰ ਦੀ ਸ਼ਿਕਾਇਤ 'ਤੇ 30 ਅਕਤੂਬਰ ਨੂੰ ਥਾਣਾ ਭਾਰਗਵ ਕੈਂਪ ਵਿੱਚ ਐੱਫ਼. ਆਈ. ਆਰ. 167 ਤਹਿਤ ਦਰਜ ਕੀਤਾ ਗਿਆ ਸੀ। 

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS