ਨਵਾਂਸ਼ਹਿਰ- ਨਵਾਂਸ਼ਹਿਰ ਦੇ ਮਹਿੰਦੀਪੁਰ ਪੁਲ ਬਾਈਪਾਸ ਤੋਂ ਜਾਡਲਾ ਰੋਡ 'ਤੇ ਬਰਨਾਲਾ-ਸੋਨਾ ਮੋੜ ਨੇੜੇ ਇਕ ਸਵਿਫਟ ਕਾਰ ਦੀ ਲਪੇਟ ’ਚ ਆਉਣ ਨਾਲ ਸਕੂਟਰੀ ਸਵਾਰ ਮਾਂ ਅਤੇ ਧੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਸਵਿੱਫਟ ਕਾਰ ਸਵਾਰ 2 ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਚਸ਼ਮਦੀਦਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਸਹਾਦੜਾ ਵਾਸੀ ਬਲਵੀਰ ਕੌਰ (59) ਪਤਨੀ ਕਸ਼ਮੀਰ ਸਿੰਘ ਬੀਤੀ ਸ਼ਾਮ ਸਾਢੇ 6 ਵਜੇ ਆਪਣੀ ਧੀ ਪ੍ਰਭਜੋਤ ਕੌਰ (26) ਨਾਲ ਨਵਾਂਸ਼ਹਿਰ ਤੋਂ ਆਪਣੇ ਪਿੰਡ ਜਾ ਰਹੀ ਸੀ ਤਾਂ ਬਰਨਾਲਾ-ਸੋਨਾ ਮੋੜ ’ਤੇ ਮੁੜਦੇ ਸਮੇਂ ਉਨ੍ਹਾਂ ਦੀ ਸਕੂਟਰੀ ਇਕ ਤੇਜ਼ ਰਫ਼ਤਾਰ ਸਵਿੱਫਟ ਕਾਰ ਦੀ ਲਪੇਟ ’ਚ ਆ ਗਈ, ਜਿਸ ਨਾਲ ਦੋਵਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com