ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ (IND vs SA) ਵਿਚਕਾਰ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਅਤੇ ਆਖਰੀ ਮੁਕਾਬਲੇ ਦੀ ਟਾਈਮਿੰਗ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਦੂਜਾ ਟੈਸਟ ਮੈਚ 22 ਨਵੰਬਰ ਦਿਨ ਸ਼ਨੀਵਾਰ ਨੂੰ ਗੁਹਾਟੀ ਵਿਖੇ ਖੇਡਿਆ ਜਾਵੇਗਾ ਅਤੇ ਇਹ ਮੁਕਾਬਲਾ ਪਹਿਲੇ ਮੈਚ ਦੇ ਮੁਕਾਬਲੇ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਵੇਗਾ।
ਦੱਖਣੀ ਅਫਰੀਕਾ ਨੇ ਕੋਲਕਾਤਾ ਵਿੱਚ ਹੋਇਆ ਪਹਿਲਾ ਮੈਚ ਜਿੱਤ ਲਿਆ ਸੀ। ਹੁਣ ਟੀਮ ਇੰਡੀਆ ਦੀ ਕੋਸ਼ਿਸ਼ ਰਹੇਗੀ ਕਿ ਉਹ ਗੁਵਾਹਾਟੀ ਵਿੱਚ ਜਿੱਤ ਦਰਜ ਕਰਕੇ ਸੀਰੀਜ਼ ਨੂੰ 1-1 ਦੀ ਬਰਾਬਰੀ 'ਤੇ ਖਤਮ ਕਰੇ।
ਕੀ ਹੈ ਨਵੀਂ ਟਾਈਮਿੰਗ ਅਤੇ ਕਿਉਂ ਕੀਤਾ ਬਦਲਾਅ?
ਮੈਚ ਦੀ ਟਾਈਮਿੰਗ ਬਦਲਣ ਦਾ ਇੱਕ ਬਹੁਤ ਵੱਡਾ ਕਾਰਨ ਹੈ। ਗੁਵਾਹਾਟੀ ਵਿੱਚ ਹਨੇਰਾ ਜਲਦੀ ਹੋ ਜਾਂਦਾ ਹੈ, ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਮੈਚ 30 ਮਿੰਟ ਪਹਿਲਾਂ ਸ਼ੁਰੂ ਹੋਵੇ।
ਦੂਜੇ ਟੈਸਟ ਦਾ ਪੂਰਾ ਸ਼ੈਡਿਊਲ ਇਸ ਪ੍ਰਕਾਰ ਹੈ:
• ਦੂਜਾ ਟੈਸਟ ਮੈਚ 22 ਨਵੰਬਰ ਦਿਨ ਸ਼ਨੀਵਾਰ ਨੂੰ ਗੁਹਾਟੀ ਵਿਖੇ ਖੇਡਿਆ ਜਾਵੇਗਾ
• ਟਾਸ ਦਾ ਸਮਾਂ: ਪਹਿਲਾਂ ਟਾਸ ਸਵੇਰੇ 9 ਵਜੇ ਹੁੰਦਾ ਸੀ, ਪਰ ਹੁਣ ਇਹ ਸਵੇਰੇ 8:30 ਵਜੇ ਹੋਵੇਗਾ।
• ਮੈਚ ਸ਼ੁਰੂ: ਮੈਚ ਦਾ ਪਹਿਲਾ ਸੈਸ਼ਨ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ।
• ਮੈਚ ਖਤਮ: ਟਾਈਮਿੰਗ ਬਦਲਣ ਨਾਲ ਮੈਚ ਹੁਣ ਸ਼ਾਮ 4 ਵਜੇ ਖਤਮ ਹੋ ਜਾਵੇਗਾ।
ਕਿੱਥੇ ਦੇਖ ਸਕਦੇ ਹੋ ਲਾਈਵ ਐਕਸ਼ਨ?
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਸੀਰੀਜ਼ ਦੇ ਦੂਜੇ ਟੈਸਟ ਦਾ ਲਾਈਵ ਪ੍ਰਸਾਰਣ:
• ਇਸ ਮੈਚ ਦਾ ਲਾਈਵ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ 'ਤੇ ਕੀਤਾ ਜਾਵੇਗਾ।
• ਜੇਕਰ ਤੁਸੀਂ ਇਸ ਨੂੰ ਆਨਲਾਈਨ ਦੇਖਣਾ ਚਾਹੁੰਦੇ ਹੋ, ਤਾਂ ਇਹ ਜਿਓ ਹੌਟਸਟਾਰ 'ਤੇ ਉਪਲਬਧ ਹੋਵੇਗਾ।
Credit : www.jagbani.com