ਯਾਰ ਹੀ ਕਰ ਗਏ 'ਯਾਰ-ਮਾਰ'! ਵੱਡੀ ਵਾਰਦਾਤ ਨਾਲ ਕੰਬ ਉੱਠਿਆ ਪੰਜਾਬ

ਯਾਰ ਹੀ ਕਰ ਗਏ 'ਯਾਰ-ਮਾਰ'! ਵੱਡੀ ਵਾਰਦਾਤ ਨਾਲ ਕੰਬ ਉੱਠਿਆ ਪੰਜਾਬ

ਲੁਧਿਆਣਾ: ਥਾਣਾ ਪੀ. ਏ. ਯੂ. ਅਧੀਨ ਆਉਂਦੇ ਇਲਾਕੇ ਵਿਚ ਸ਼ਰਾਬ ਪੀ ਰਹੇ ਚਾਰ ਦੋਸਤਾਂ ਵਿਚ ਆਪਸੀ ਬਹਿਸ ਹੋਣ ਮਗਰੋਂ ਇਕ ਦੋਸਤ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੌਕੇ ਦਾ ਮੰਜ਼ਰ ਇੰਨਾ ਭਿਆਨਕ ਸੀ ਕਿ ਲਾਸ਼ ਦੇ ਆਲੇ-ਦੁਆਲੇ ਕਈ ਮੀਟਰ ਤਕ ਖ਼ੂਨ ਖ਼ਿੱਲਰਿਆ ਪਿਆ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁਲਜ਼ਮਾਂ ਨੇ ਕਿੰਨੀ ਬੇਰਹਿਮੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 2 IAS ਅਫ਼ਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਦੀ ਪਛਾਣ ਰਿੰਕੂ (45 ਸਾਲ) ਵਜੋਂ ਹੋਈ ਹੈ, ਜੋ ਮੂਲ ਤੌਰ 'ਤੇ ਬਿਹਾਰ ਦਾ ਰਹਿਣ ਵਾਲਾ ਹੈ ਤੇ ਲੁਧਿਆਣਾ ਵਿਚ ਫੈਕਟਰੀ ਵਿਚ ਟ੍ਰੇਲਰ ਦਾ ਕੰਮ ਕਰਦਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਬੀਤੀ ਰਾਤ ਰਿੰਕੂ ਆਪਣੇ ਦੋਸਤਾਂ ਦੇ ਨਾਲ ਬਹਿ ਕੇ ਕਮਲ ਡੇਅਰੀ ਨੇੜੇ ਸ਼ਰਾਬ ਪੀ ਰਿਹਾ ਸੀ ਤੇ ਇਸੇ ਦੌਰਾਨ ਉਨ੍ਹਾਂ ਦੀ ਆਪਸ ਵਿਚ ਕਿਸੇ ਗੱਲੋਂ ਬਹਿਸ ਹੋ ਗਈ। ਇਸ ਮਗਰੋਂ ਉਹ ਹੱਥੋਪਾਈ ਕਰਨ ਲੱਗ ਪਏ ਤੇ ਰਿੰਕੂ ਦੇ ਦੋਸਤਾਂ ਨੇ ਉਸ ਦੇ ਸਿਰ 'ਚ ਲੋਹੇ ਦੀ ਰੋਡ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। 

 

Credit : www.jagbani.com

  • TODAY TOP NEWS