ਗੁਰਦਾਸਪੁਰ(ਹਰਮਨ)- ਗੁਰਦਾਸਪੁਰ ਸ਼ਹਿਰ ਅੰਦਰ ਵੱਖ-ਵੱਖ ਨਾਲਿਆਂ ’ਚ ਪੈ ਰਹੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਹੁਣ ਨਗਰ ਕੌਂਸਲ ਵੱਲੋਂ 80 ਕਰੋੜ ਰੁਪਏ ਦਾ ਪ੍ਰਾਜੈਕਟ ਬਣਾਉਣ ਲਈ ਜ਼ਮੀਨ ਖਰੀਦ ਲਈ ਗਈ ਹੈ, ਜਿਸ ਤਹਿਤ ਨਗਰ ਕੌਂਸਲ ਵੱਲੋਂ ਇਸ 6 ਏਕੜ ਜ਼ਮੀਨ ਦੀ ਰਜਿਸਟਰੀ ਕਰਵਾ ਕੇ ਇਸਦੇ ਮਾਲਕ ਨੂੰ ਪੈਸਿਆਂ ਦੀ ਅਦਾਇਗੀ ਕਰ ਦਿੱਤੀ ਗਈ ਹੈ।
ਹੁਣ ਸੀਵਰੇਜ ਟਰੀਟਮੈਂਟ ਪਲਾਂਟ ਲੱਗਣ ਕਾਰਨ ਸਮੁੱਚੇ ਸ਼ਹਿਰ ਦਾ ਪਾਣੀ ਇਸ ਟਰੀਟਮੈਂਟ ਪਲਾਂਟ ’ਚ ਸ਼ੁੱਧ ਕੀਤਾ ਜਾਵੇਗਾ, ਜਿਸ ਦੇ ਬਾਅਦ ਇਸ ਨੂੰ ਜਿੱਥੇ ਸਿੰਚਾਈ ਲਈ ਵਰਤਿਆ ਜਾਵੇਗਾ, ਉਸ ਦੇ ਨਾਲ ਹੀ ਇਸ ਨੂੰ ਡਰੇਨਾਂ ’ਚ ਪਾ ਕੇ ਅਗਾਹ ਭੇਜਿਆ ਜਾਵੇਗਾ, ਜਿਸ ਦਾ ਕੋਈ ਨੁਕਸਾਨ ਨਹੀਂ ਵੀ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ’ਚ ਇਸ ਤੋਂ ਪਹਿਲਾਂ ਜਦੋਂ ਕੋਈ ਹਸਪਤਾਲ ਜਾਂ ਹੋਰ ਵਪਾਰਕ ਕੰਮ ਕਾਜ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਤ ਮਾਲਕਾਂ ਨੂੰ ਆਪਣਾ ਵੱਖਰਾ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣਾ ਪੈਂਦਾ ਸੀ ਜਿਸ ’ਤੇ ਉਹਨਾਂ ਦੀ ਮੋਟੀਆਂ ਰਕਮਾਂ ਖਰਚ ਹੁੰਦੀਆਂ ਸਨ।
ਹੁਣ ਇਸ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਲੱਗਣ ਦੇ ਨਾਲ ਨਵੇਂ ਕਾਰੋਬਾਰੀਆਂ ਨੂੰ ਆਪਣੇ ਵੱਖਰੇ ਪਲਾਂਟ ਨਹੀਂ ਲਗਾਉਣੇ ਪੈਣਗੇ ਅਤੇ ਉਹ ਨਗਰ ਕੌਂਸਲ ਨੂੰ ਹੀ ਇਸ ਦੇ ਚਾਰਜ ਦੇ ਕੇ ਆਪਣਾ ਕੰਮ ਚਲਾ ਸਕਣਗੇ। ਇਸ ਨਾਲ ਲੋਕਾਂ ਦੇ ਵੱਡੇ ਪੈਸਿਆਂ ਦੀ ਬਚਤ ਹੋਵੇਗੀ। ਉਨ੍ਹਾਂ ਜ਼ਮੀਨ ਦੇ ਮਾਲਕ ਦਾ ਵੀ ਧੰਨਵਾਦ ਕੀਤਾ, ਜਿਸ ਨੇ ਸ਼ਹਿਰ ਦੇ ਬਿਲਕੁਲ ਨਾਲ ਲੱਗਦੀ ਕੀਮਤੀ ਜ਼ਮੀਨ ਨੂੰ ਬਹੁਤ ਵਾਜਿਬ ਰੇਟ ’ਤੇ ਨਗਰ ਕੌਂਸਲ ਨੂੰ ਦਿੱਤਾ ਹੈ।
Credit : www.jagbani.com