ਭੁੱਚੋ ਮੰਡੀ, (ਨਾਗਪਾਲ)- ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਭੁੱਚੋ ਮੰਡੀ ਦੇ ਵੱਖ ਵੱਖ ਖੇਤਰਾਂ ’ਚ 19, 20 ਅਤੇ 21 ਨਵੰਬਰ ਨੂੰ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਸਬ-ਡਵੀਜ਼ਨ ਦੇ ਐੱਸ. ਡੀ. ਓ. ਨੇ ਦੱਸਿਆਂ ਕਿ 19 ਨਵੰਬਰ ਨੂੰ ਜ਼ਰੂਰੀ ਮੁਰੰਮਤ ਲਈ 11 ਕੇ. ਵੀ. ਸਟੇਸ਼ਨ ਬਸਤੀ, 11 ਕੇਵੀ ਕੋਲਡ ਸਟੋਰ, 11 ਕੇਵੀ ਲਹਿਰਾਖਾਨਾ, 11 ਕੇ. ਵੀ. ਇੰਡਸਟਰੀ, 11 ਕੇ. ਵੀ. ਭਾਗੂ ਅਤੇ 11 ਕੇ. ਵੀ. ਲਵੇਰੀਸਰ ਦੀ ਬਿਜਲੀ ਬੰਦ ਰਹੇਗੀ।
20 ਨਵੰਬਰ ਨੂੰ ਭੁੱਚੋ ਮੰਡੀ ਦਾ 11 ਕੇਵੀ ਮੇਨ ਬਜਾਰ ਅਤੇ ਸਿਵਲ ਹਸਪਤਾਲ ਦੀ ਬਿਜਲੀ ਬੰਦ ਰਹੇਗੀ ਜਦੋਂਕਿ 21ਨਵੰਬਰ ਨੂੰ 11 ਕੇ. ਵੀ. ਸਟੇਸਨ ਬਸਤੀ, 11 ਕੇ. ਵੀ. ਕੋਲਡ ਸਟੋਰ, 11 ਕੇ. ਵੀ. ਲਹਿਰਾ ਖਾਨਾ ਦੀ ਬਿਜਲੀ ਬੰਦ ਰਹੇਗੀ।
Credit : www.jagbani.com