ਬਿਜ਼ਨੈੱਸ ਡੈਸਕ- ਪੋਸਟ ਆਫੀਸ ਦੀ ਮੰਥਲੀ ਇਨਕਮ ਸਕੀਮ ਉਨ੍ਹਾਂ ਨਿਵੇਸ਼ਕਾਂ ਲਈ ਇਕ ਬਿਹਤਰ ਆਪਸ਼ਨ ਬਣ ਕੇ ਸਾਹਮਣੇ ਆਈ ਹੈ, ਜੋ ਨਿਯਮਿਤ ਮਾਸਿਕ ਆਮਦਨ ਚਾਹੁੰਦੇ ਹਨ। ਇਸ ਯੋਜਨਾ 'ਚ ਇਕਮੁਸ਼ਤ ਨਿਵੇਸ਼ ਕਰਨ 'ਤੇ ਹਰ ਮਹੀਨੇ ਤੈਅ ਵਿਆਜ਼ ਸਿੱਧਾ ਬੈਂਕ ਖਾਤੇ 'ਚ ਜਮ੍ਹਾ ਕੀਤਾ ਜਾਂਦਾ ਹੈ। ਫਿਲਹਾਲ ਇਸ ਸਕੀਮ 'ਤੇ 7.4 ਫੀਸਦੀ ਦਾ ਸਾਲਾਨਾ ਵਿਆਜ਼ ਮਿਲ ਰਿਹਾ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਸੁਰੱਖਿਅਤ ਅਤੇ ਸਥਿਰ ਆਮਦਨੀ ਦਾ ਸਾਧਨ ਮਿਲਦਾ ਹੈ।
MIS ਯੋਜਨਾ ਤਿਹਤ ਨਿਵੇਸ਼ਕ ਨੂੰ ਸਿਰਫ ਇਕ ਵਾਰ ਨਿਵੇਸ਼ ਕਰਨਾ ਹੁੰਦਾ ਹੈ ਅਤੇ ਉਸਤੋਂ ਬਾਅਦ ਹਰ ਮਹੀਨੇ ਵਿਆਜ਼ ਦੀ ਰਕਮ ਖਾਤੇ 'ਚ ਟਰਾਂਸਫਰ ਹੋ ਜਾਂਦੀ ਹੈ। ਜੇਕਰ ਕੋਈ ਵਿਅਕਤੀ ਆਪਣੀ ਪਤਨੀ ਜਾਂ ਪਰਿਵਾਰ ਦੇ ਹੋਰ ਮੈਂਬਰ ਨਾਲ ਸਾਂਝਾ ਖਾਤਾ ਖੋਲ੍ਹਦਾ ਹੈ ਤਾਂ ਉਸਨੂੰ ਵੱਧ ਤੋਂ ਵੱਧ 9,250 ਰੁਪਏ ਤਕ ਦੀ ਮਾਸਿਕ ਆਮਦਨ ਮਿਲ ਸਕਦੀ ਹੈ।
ਵਿਆਜ ਦਰ ਅਤੇ ਨਿਵੇਸ਼ ਮਿਆਦ
ਡਾਕਘਰ ਦੀ ਇਸ ਯੋਜਨਾ 'ਚ ਮੌਜੂਦਾ ਸਮੇਂ 'ਚ 7.4 ਫੀਸਦੀ ਸਾਲਾਨਾ ਵਿਆਜ ਦਿੱਤਾ ਜਾ ਰਿਹਾ ਹੈ। ਇਸ ਵਿਚ ਘੱਟੋ-ਘੱਟ ਨਿਵੇਸ਼ 1,000 ਰੁਪਏ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਸਿੰਗਲ ਅਕਾਊਂਟ 'ਚ ਵੱਧ ਤੋਂ ਵੱਧ 9 ਲੱਖ ਰੁਪਏ ਜਦੋਂਕਿ ਸਾਂਝੇ ਖਾਤੇ 'ਚ 15 ਲੱਖ ਰੁਪਏ ਤਕ ਨਿਵੇਸ਼ ਦੀ ਮਨਜ਼ੂਰੀ ਹੈ। ਸਾਂਝੇ ਖਾਤੇ 'ਚ 3 ਮੈਂਬਰ ਤਕ ਸ਼ਾਮਲ ਹੋ ਸਕਦੇ ਹਨ।
ਪਤਨੀ ਨਾਲ ਨਿਵੇਸ਼ ਦਾ ਫਾਇਦਾ
ਜੇਕਰ ਨਿਵੇਸ਼ਕ ਆਪਣੀ ਪਤਨੀ ਨਾਲ ਮਿਲ ਕੇ 15 ਲੱਖ ਰੁਪਏ ਦਾ ਨਿਵੇਸ਼ ਕਰਦਾ ਹੈ ਤਾਂ ਉਸਨੂੰ ਹਰ ਮਹੀਨੇ 9,250 ਰੁਪਏ ਦਾ ਵਿਆਜ ਮਿਲੇਗਾ। ਇਸ ਯੋਜਨਾ ਦੀ ਮਿਆਦ 5 ਸਾਲ ਹੈ ਅਤੇ ਮੈਚਿਓਰਿਟੀ 'ਤੇ ਨਿਵੇਸ਼ ਕੀਤੀ ਗਈ ਪੂਰੀ ਰਕਮ ਵਾਪਸ ਕਰ ਦਿੱਤੀ ਜਾਂਦੀ ਹੈ।
Credit : www.jagbani.com