ਅੰਮ੍ਰਿਤਸਰ : ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਖਾਸਾ 'ਚ ਪੰਚਾਇਤ ਸੰਮਤੀ ਚੋਣ ਰੱਦ ਕਰ ਦਿੱਤੀ ਗਈ ਹੈ। ਦਰਅਸਲ ਪਿੰਡ ਖਾਸਾ 'ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਦੇ ਅੱਗੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੀ ਤਸਵੀਰ ਲਗਾ ਦਿੱਤੀ ਗਈ। ਜਿਸ ਨੂੰ ਲੈ ਕੇ ਉਥੇ ਵਿਵਾਦ ਖੜ੍ਹਾ ਹੋ ਗਿਆ। ਮਾਮਲਾ ਭਖਣ ਤੋਂ ਬਾਅਦ ਪਿੰਡ ਖਾਸਾ 'ਚ ਪੰਚਾਇਤ ਸੰਮਤੀ ਚੋਣ ਰੱਦ ਕਰ ਦਿੱਤੀ ਗਈ।
ਇਸ ਦੌਰਾਨ ਚੋਣ ਅਧਿਕਾਰੀ ਨੇ ਮੰਨਿਆ ਕਿ ਪ੍ਰਿਟਿੰਗ ਦੌਰਾਨ ਹੋਈ ਗਲਤੀ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਅੱਗੇ ਤੱਕੜੀ ਦੀ ਛਪਾਈ ਹੋ ਗਈ ਹੈ। ਜਿਸ ਨੂੰ ਦਰੁਸਤ ਕੀਤਾ ਜਾਵੇਗਾ।
Credit : www.jagbani.com