ਜਲੰਧਰ– ਜਲੰਧਰ ਵਿਚ ਸਵੇਰੇ 8 ਵਜੇ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਕੰਮ ਲਗਾਤਾਰ ਜਾਰੀ ਹੈ, ਜੋਕਿ 4 ਵਜੇ ਤੱਕ ਜਾਰੀ ਰਹੇਗਾ। ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ 84 ਸਾਲਾ ਬਜ਼ੁਰਗ ਵੱਲੋਂ ਵੋਟ ਪਾਈ ਗਈ। ਬਜ਼ੁਰਗ ਬੋਲੇ ਵੋਟਾਂ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਕਤ ਬਜ਼ੁਰਗ ਵੋਟਿੰਗ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੋਟ ਪਾਉਣ ਲਈ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਵੋਟਾਂ ਪਾਵਾਂਗੇ ਤਾਂ ਹੀ ਦੇਸ਼ ਦਾ ਵਿਕਾਸ ਹੋਵੇਗਾ। ਸਾਰੇ ਲੋਕਾਂ ਨੂੰ ਸਭ ਤੋਂ ਪਹਿਲਾਂ ਆ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਪੂਰੀ ਤਰ੍ਹਾਂ ਬੈਲੇਟ ਪੇਪਰ ਜ਼ਰੀਏ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ ਚੋਣ ਮੁਕਾਬਲਾ ਨਾ ਸਿਰਫ਼ ਉਮੀਦਵਾਰਾਂ ਵਿਚਕਾਰ ਦਿਲਚਸਪ ਹੋਣ ਜਾ ਰਿਹਾ ਹੈ, ਸਗੋਂ ਬੈਲੇਟ ਪੇਪਰ ’ਤੇ ਛਪੇ ਚੋਣ ਚਿੰਨ੍ਹ ਵੀ ਵੋਟਰਾਂ ਵਿਚ ਖ਼ਾਸ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜ਼ਿਲ੍ਹਾ ਪ੍ਰੀਸ਼ਦ ਦੇ 21 ਅਤੇ 11 ਪੰਚਾਇਤ ਸੰਮਤੀਆਂ ਦੇ ਕੁੱਲ੍ਹ 188 ਜ਼ੋਨਾਂ ਲਈ 1209 ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ ਜ਼ਿਲ੍ਹੇ ਦੇ 830669 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਚੋਣ ਜੰਗ ਵਿਚ ਕੁੱਲ੍ਹ 669 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਵੋਟਰ ਕਰਨਗੇ।

ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ-ਐਡੀਸ਼ਨਲ ਇਲੈਕਸ਼ਨ ਅਫਸਰ ਅਮਨਿੰਦਰ ਕੌਰ ਬਰਾੜ ਨੇ ਚੋਣਾਂ ਦੀਆਂ ਤਿਆਰੀਆਂ ਅਤੇ ਬੈਲੇਟ ਪੇਪਰ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਵਾਰ ਬੈਲੇਟ ਪੇਪਰ ’ਤੇ ਕੁੱਲ੍ਹ 9 ਚੋਣ ਚਿੰਨ੍ਹ ਹੋਣਗੇ। ਇਨ੍ਹਾਂ ਵਿਚ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਰਵਾਇਤੀ ਚਿੰਨ੍ਹਾਂ ਦੇ ਨਾਲ-ਨਾਲ ਆਜ਼ਾਦ ਉਮੀਦਵਾਰਾਂ ਦੇ ਚਿੰਨ੍ਹ ਅਤੇ ਾ ਦਾ ਬਦਲ ਵੀ ਸ਼ਾਮਲ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵੋਟਰ ਬੈਲੇਟ ਪੇਪਰ ’ਤੇ ਦਿੱਤੇ ਗਏ ਇਨ੍ਹਾਂ 9 ਚੋਣ ਚਿੰਨ੍ਹਾਂ ਵਿਚੋਂ ਕਿਸੇ ਇਕ ’ਤੇ ਮੋਹਰ ਲਾ ਕੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਚੁਣ ਸਕਣਗੇ। ਏ. ਡੀ. ਸੀ. ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਚੋਣ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਅਧਿਕਾਰਤ ਚੋਣ ਚਿੰਨ੍ਹ ਸ਼ਾਮਲ ਹਨ। ਆਮ ਆਦਮੀ ਪਾਰਟੀ ਦਾ ਚੋਣ ਚਿੰਨ੍ਹ ਝਾੜੂ, ਕਾਂਗਰਸ ਦਾ ਪੰਜਾ, ਸ਼੍ਰੋਮਣੀ ਅਕਾਲੀ ਦਲ ਦਾ ਤੱਕੜੀ, ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਅਤੇ ਬਹੁਜਨ ਸਮਾਜ ਪਾਰਟੀ ਦਾ ਹਾਥੀ ਬੈਲੇਟ ਪੇਪਰ ’ਤੇ ਦਰਸਾਇਆ ਗਿਆ ਹੈ। ਇਸ ਦੇ ਇਲਾਵਾ ਚੋਣ ਮੈਦਾਨ ਵਿਚ ਉਤਰਨ ਵਾਲੇ ਆਜ਼ਾਦ ਉਮੀਦਵਾਰਾਂ ਨੂੰ ਟਰੱਕ, ਜੀਪ ਅਤੇ ਸਟੂਲ ਵਰਗੇ 3 ਵੱਖ-ਵੱਖ ਚੋਣ ਚਿੰਨ੍ਹ ਵੰਡੇ ਗਏ ਹਨ ਤਾਂ ਕਿ ਵੋਟਰ ਉਨ੍ਹਾਂ ਨੂੰ ਆਸਾਨੀ ਨਾਲ ਪਛਾਣ ਸਕਣ। ਬੈਲੇਟ ਪੇਪਰ ’ਤੇ ਾ ਦਾ ਚਿੰਨ੍ਹ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਵੋਟਰ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਦਾ ਇੱਛੁਕ ਨਹੀਂ ਹੈ ਤਾਂ ਉਹ ਾ ਦਾ ਬਦਲ ਚੁਣ ਸਕਦਾ ਹੈ।

ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ 21 ਅਤੇ ਪੰਚਾਇਤ ਸੰਮਤੀ ਦੀਆਂ 11 ਸੰਮਤੀਆਂ ਲਈ ਚੋਣਾਂ ਵਿਚ ਵੱਧ-ਵੱਧ 8-8 ਉਮੀਦਵਾਰਾਂ ਦੀ ਗਿਣਤੀ ਸਾਹਮਣੇ ਆਈ ਹੈ। ਇਸੇ ਕਾਰਨ ਬੈਲੇਟ ਪੇਪਰ ’ਤੇ ਚੋਣ ਚਿੰਨ੍ਹਾਂ ਦੀ ਵੱਧ ਤੋਂ ਵੱਧ ਗਿਣਤੀ 8 ਤੈਅ ਕੀਤੀ ਗਈ ਸੀ, ਹਾਲਾਂਕਿ ਵਿਹਾਰਿਕ ਰੂਪ ਨਾਲ ਇਕ ਵਾਧੂ ਬਦਲ ਦੇ ਰੂਪ ਵਿਚ ਾ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਕੁੱਲ੍ਹ ਚੋਣ ਚਿੰਨ੍ਹਾਂ ਦੀ ਗਿਣਤੀ 9 ਹੋ ਗਈ ਹੈ। ਏ. ਡੀ. ਸੀ. ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਦੇ 1209 ਪੋਲਿੰਗ ਬੂਥਾਂ ’ਤੇ ਵੋਟਿੰਗ ਲਈ ਸਮੁੱਚੇ ਇੰਤਜ਼ਾਮ ਕੀਤੇ ਗਏ ਹਨ। ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੱਲ ਰਹੀ ਹੈ । ਬੈਲੇਟ ਪੇਪਰ ਆਧਾਰਿਤ ਚੋਣਾਂ ਹੋਣ ਕਾਰਨ ਵੋਟਿੰਗ ਪ੍ਰਕਿਰਿਆ ਨੂੰ ਲੈ ਕੇ ਕਰਮਚਾਰੀਆਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ।

ਸਿਆਸੀ ਜਾਣਕਾਰਾਂ ਅਨੁਸਾਰ ਬੈਲੇਟ ਪੇਪਰ ਨਾਲ ਹੋਣ ਵਾਲੀ ਇਹ ਚੋਣ ਕਈ ਮਾਇਨਿਆਂ ਵਿਚ ਅਹਿਮ ਮੰਨੀ ਜਾ ਰਹੀ ਹੈ। ਇਕ ਪਾਸੇ ਜਿੱਥੇ ਵੱਡੀਆਂ ਸਿਆਸੀ ਪਾਰਟੀਆਂ ਆਪਣੀ ਜਥੇਬੰਦਕ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵਿਚ ਜੁਟੀਆਂ ਹਨ, ਉਥੇ ਹੀ ਦੂਜੇ ਪਾਸੇ ਆਜ਼ਾਦ ਉਮੀਦਵਾਰਾਂ ਨੇ ਵੀ ਸਥਾਨਕ ਮੁੱਦਿਆਂ ਦੇ ਸਹਾਰੇ ਵੋਟਰਾਂ ਨੂੰ ਆਕਰਸ਼ਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਟਰੱਕ, ਜੀਪ ਅਤੇ ਸਟੂਲ ਵਰਗੇ ਚੋਣ ਚਿੰਨ੍ਹ ਦਿਹਾਤੀ ਇਲਾਕਿਆਂ ਵਿਚ ਖ਼ਾਸ ਪਛਾਣ ਰੱਖਦੇ ਹਨ, ਜਿਸ ਦਾ ਫਾਇਦਾ ਆਜ਼ਾਦ ਉਮੀਦਵਾਰ ਉਠਾਉਣ ਦੀ ਕੋਸ਼ਿਸ਼ ਕਰਨਗੇ।
ਚੋਣ ਸਰਗਰਮੀ ਨੂੰ ਵੇਖਦੇ ਹੋਏ ਪਿੰਡਾਂ ਅਤੇ ਕਸਬਿਆਂ ਵਿਚ ਮੀਟਿੰਗਾਂ, ਜਨ-ਸੰਪਰਕ ਮੁਹਿੰਮਾਂ ਅਤੇ ਘਰ-ਘਰ ਸੰਪਰਕ ਦਾ ਦੌਰ ਰੁਕ ਚੁੱਕਾ ਹੈ। ਸਿਆਸੀ ਪਾਰਟੀਆਂ ਆਪਣੇ-ਆਪਣੇ ਚੋਣ ਚਿੰਨ੍ਹਾ ਨੂੰ ਜਨਤਾ ਦੇ ਵਿਚਕਾਰ ਪ੍ਰਮੁੱਖਤਾ ਨਾਲ ਪ੍ਰਚਾਰਿਤ ਕਰਦੇ ਰਹੇ ਹਨ ਤਾਂ ਕਿ ਵੋਟਰ ਬੈਲੇਟ ਪੇਪਰ ’ਤੇ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਦੀ ਸਥਿਤੀ ਵਿਚ ਨਾ ਆਉਣ। ਪ੍ਰਸ਼ਾਸਨ ਵੀ ਲਗਾਤਾਰ ਵੋਟਰਾਂ ਨੂੰ ਜਾਗਰੂਕ ਕਰ ਰਿਹਾ ਹੈ ਤਾਂ ਕਿ ਉਹ ਵੋਟਿੰਗ ਵਾਲੇ ਦਿਨ ਬੈਲੇਟ ਪੇਪਰ ’ਤੇ ਸਹੀ ਢੰਗ ਨਾਲ ਮੋਹਰ ਲਾਉਣ ਤਾਂ ਕਿ ਉਨ੍ਹਾਂ ਦੀ ਵੋਟ ਜਾਇਜ਼ ਮੰਨੀ ਜਾਵੇ। ਕੁੱਲ੍ਹ ਮਿਲਾ ਕੇ ਜਲੰਧਰ ਜ਼ਿਲ੍ਹੇ ਵਿਚ ਹੋ ਰਹੀਆਂ ਇਹ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨਾ ਸਿਰਫ਼ ਲੋਕਲ ਲੀਡਰਸ਼ਿਪ ਦਾ ਭਵਿੱਖ ਤੈਅ ਕਰਨਗੀਆਂ, ਸਗੋਂ ਆਗਾਮੀ ਸਿਆਸੀ ਸਮੀਕਰਨਾਂ ਦੀ ਦਿਸ਼ਾ ਵੀ ਤੈਅ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। 8.30 ਲੱਖ ਤੋਂ ਵੱਧ ਵੋਟਰ, 669 ਉਮੀਦਵਾਰ ਅਤੇ 9 ਚੋਣ ਚਿੰਨ੍ਹ, ਇਨ੍ਹਾਂ ਸਭ ਦੇ ਵਿਚਕਾਰ 14 ਦਸੰਬਰ ਨੂੰ ਲੋਕਤੰਤਰ ਦਾ ਇਕ ਹੋਰ ਮਹੱਤਵਪੂਰਨ ਅਧਿਆਏ ਲਿਖਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com