ਗੱਲਬਾਤ ਕਰਦਿਆਂ ਨੌਜਵਾਨ ਅੰਮ੍ਰਿਤਪਾਲ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਬਾਜ ਰੱਖਣ ਦਾ ਸ਼ੌਂਕ ਸੀ ਜਿਸ ਤੋਂ ਬਾਅਦ ਉਸ ਨੇ ਨਿਹੰਗ ਸਿੰਘਾਂ ਨਾਲ ਰਾਬਤਾ ਕਰਕੇ ਇਹ ਦੋ ਬਾਜ ਮੰਗਵਾਏ ਹਨ ਅਤੇ ਉਸ ਦੇ ਕੋਲੋਂ ਇੱਕ ਵਿਦੇਸ਼ੀ ਕਿਰਲਾ ਵੀ ਮੌਜੂਦ ਹੈ । ਉਸ ਨੇ ਦੱਸਿਆ ਕਿ ਉਸ ਦੇ ਕੋਲੋਂ ਹੋਰ ਵੀ ਕਾਫੀ ਪੰਛੀ ਹਨ ਜੋ ਕਿ ਜ਼ਿਆਦਾਤਰ ਅਲੋਪ ਹੋ ਚੁੱਕੇ ਹਨ । ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਕੁਦਰਤ ਅਤੇ ਪਸ਼ੂ ਪੰਛੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਤਾਂ ਹੀ ਕੁਦਰਤ ਸਾਨੂੰ ਪਿਆਰ ਕਰੇਗੀ ।
Credit : www.jagbani.com