ਮੁੰਬਈ - ਬਾਲੀਵੁੱਡ ਦੇ ਮਸ਼ਹੂਰ ਗਾਇਕ ਕੁਮਾਰ ਸਾਨੂ ਹਾਲ ਹੀ ਵਿੱਚ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ, ਕਿਉਂਕਿ ਉਨ੍ਹਾਂ ਨੇ ਆਪਣੀ ਸਾਬਕਾ ਪਤਨੀ ਰੀਤਾ ਭੱਟਾਚਾਰੀਆ ਦੇ ਖਿਲਾਫ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਹੈ। ਗਾਇਕ ਨੇ ਰੀਤਾ ਭੱਟਾਚਾਰੀਆ 'ਤੇ ਮਾਨਹਾਨੀ ਦੇ ਗੰਭੀਰ ਦੋਸ਼ ਲਗਾਏ ਹਨ ਅਤੇ ਉਨ੍ਹਾਂ ਤੋਂ 30 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕੁਮਾਰ ਸਾਨੂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਰੀਤਾ ਭੱਟਾਚਾਰੀਆ ਦੁਆਰਾ ਦਿੱਤੇ ਗਏ ਕਥਿਤ ਇਤਰਾਜ਼ਯੋਗ ਇੰਟਰਵਿਊ ਅਤੇ ਉਨ੍ਹਾਂ ਨਾਲ ਸਬੰਧਤ ਸਮੱਗਰੀ ਨੂੰ ਸਾਰੇ ਪਲੇਟਫਾਰਮਾਂ ਤੋਂ ਹਟਾਇਆ ਜਾਵੇ। ਇਸ ਮਾਮਲੇ ਦੀ ਸੁਣਵਾਈ 17 ਦਸੰਬਰ 2025 ਨੂੰ ਬੰਬੇ ਹਾਈ ਕੋਰਟ ਵਿੱਚ ਹੋਈ ਸੀ। ਕੁਮਾਰ ਸਾਨੂ ਵੱਲੋਂ ਇਹ ਪਟੀਸ਼ਨ ਮਸ਼ਹੂਰ ਵਕੀਲ ਸਨਾ ਰਈਸ ਖਾਨ (ਜੋ ਰਿਐਲਿਟੀ ਸ਼ੋਅ 'ਬਿਗ ਬੌਸ 17' ਵਿੱਚ ਵੀ ਨਜ਼ਰ ਆ ਚੁੱਕੀ ਹੈ) ਰਾਹੀਂ ਦਾਇਰ ਕੀਤੀ ਗਈ ਹੈ।
ਤਲਾਕ ਅਤੇ ਸ਼ਰਤਾਂ
ਸਾਬਕਾ ਪਤਨੀ ਦੇ ਗੰਭੀਰ ਦੋਸ਼
ਮਾਨਹਾਨੀ ਪਟੀਸ਼ਨ ਦੇ ਅਨੁਸਾਰ, ਰੀਤਾ ਭੱਟਾਚਾਰੀਆ ਨੇ ਹਾਲ ਹੀ ਵਿੱਚ ਕਈ ਮੀਡੀਆ ਅਤੇ ਡਿਜੀਟਲ ਪਲੇਟਫਾਰਮਾਂ 'ਤੇ ਇੰਟਰਵਿਊ ਦਿੱਤੇ, ਜਿਨ੍ਹਾਂ ਵਿੱਚ ਉਨ੍ਹਾਂ ਨੇ ਕੁਮਾਰ ਸਾਨੂ 'ਤੇ ਕਈ ਗੰਭੀਰ ਦੋਸ਼ ਲਗਾਏ। ਰੀਤਾ ਨੇ ਦਾਅਵਾ ਕੀਤਾ ਕਿ ਗਰਭ ਅਵਸਥਾ ਦੌਰਾਨ ਗਾਇਕ ਨੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਅਣ-ਮਨੁੱਖੀ ਵਿਵਹਾਰ ਕੀਤਾ ਸੀ। ਇਨ੍ਹਾਂ ਦੋਸ਼ਾਂ ਵਿੱਚ ਭੁੱਖਾ ਰੱਖਣਾ, ਕਿਚਨ ਵਿੱਚ ਬੰਦ ਕਰਨਾ, ਦੁੱਧ ਅਤੇ ਡਾਕਟਰੀ ਸਹੂਲਤ ਨਾ ਦੇਣਾ, ਅਤੇ ਗਰਭ ਅਵਸਥਾ ਦੌਰਾਨ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਰੀਤਾ ਨੇ ਕੁਮਾਰ ਸਾਨੂ 'ਤੇ ਕਈ ਅਫੇਅਰਸ ਹੋਣ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਦੂਰੀ ਬਣਾ ਕੇ ਰੱਖਣ ਦੇ ਵੀ ਦੋਸ਼ ਲਗਾਏ।
ਮਾਣ-ਸਨਮਾਨ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ
ਕੁਮਾਰ ਸਾਨੂ ਨੇ ਅਦਾਲਤ ਵਿੱਚ ਇਹ ਦਲੀਲ ਦਿੱਤੀ ਹੈ ਕਿ ਇਨ੍ਹਾਂ ਦੋਸ਼ਾਂ ਕਾਰਨ ਉਨ੍ਹਾਂ ਦੇ ਜਨਤਕ ਅਕਸ ਨੂੰ ਗਹਿਰਾ ਨੁਕਸਾਨ ਪਹੁੰਚਿਆ ਹੈ ਅਤੇ ਉਨ੍ਹਾਂ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪਿਆ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੱਕ ਸਤਿਕਾਰਤ ਕਲਾਕਾਰ ਹੋਣ ਦੇ ਨਾਤੇ, ਅਜਿਹੇ ਦੋਸ਼ਾਂ ਨਾਲ ਉਨ੍ਹਾਂ ਦੇ ਕਰੀਅਰ ਅਤੇ ਸਮਾਜਿਕ ਸਨਮਾਨ 'ਤੇ ਬੁਰਾ ਅਸਰ ਪੈਂਦਾ ਹੈ। ਸਤੰਬਰ 2025 ਵਿੱਚ ਇਹ ਇੰਟਰਵਿਊ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਏ ਸਨ, ਜਿਸ ਤੋਂ ਬਾਅਦ ਕੁਮਾਰ ਸਾਨੂ ਨੇ ਕਾਨੂੰਨੀ ਕਦਮ ਚੁੱਕਣ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ, 27 ਸਤੰਬਰ 2025 ਨੂੰ ਰੀਤਾ ਭੱਟਾਚਾਰੀਆ ਅਤੇ ਸਬੰਧਤ ਮੀਡੀਆ ਪੋਰਟਲਾਂ ਨੂੰ ਇੱਕ ਕਾਨੂੰਨੀ ਿਸ ਵੀ ਭੇਜਿਆ ਗਿਆ ਸੀ, ਜਿਸ ਵਿੱਚ ਸਪੱਸ਼ਟ ਕੀਤਾ ਗਿਆ ਸੀ ਕਿ ਜੇਕਰ ਕਥਿਤ ਮਾਨਹਾਨੀ ਵਾਲੇ ਇੰਟਰਵਿਊ ਅਤੇ ਸਮੱਗਰੀ ਨੂੰ ਨਹੀਂ ਹਟਾਇਆ ਗਿਆ ਤਾਂ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ 'ਤੇ ਕੋਰਟ ਦੀ ਅਗਲੀ ਸੁਣਵਾਈ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
Credit : www.jagbani.com