ਹੈਦਰਾਬਾਦ – ਇੱਥੇ ਇਕ 19 ਸਾਲਾ ਰੋਹਿੰਗਿਆ ਮੁਸਲਿਮ ਦੀ ਇਕ ਹੋਰ ਰੋਹਿੰਗਿਆ ਸ਼ਖਸ ਨੇ ਨਸ਼ੇ ਵਿਚ ਹੋਏ ਝਗੜੇ ਤੋਂ ਬਾਅਦ ਕਥਿਤ ਤੌਰ ’ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਦੇਰ ਰਾਤ ਡੇਢ ਵਜੇ ਬਾਲਾਪੁਰ ’ਚ ਰੋਹਿੰਗਿਆ ਕੈਂਪ ਵਿਚ ਸ਼ੱਕੀ ਨੇ ਪੀੜਤ ’ਤੇ ਚਾਕੂ ਨਾਲ 19 ਵਾਰ ਕੀਤੇ, ਜਿਸ ਨਾਲ ਉਸ ਦੀ ਤੁਰੰਤ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ।
ਪੁਲਸ ਮੁਤਾਬਕ ਘਟਨਾ ਵੇਲੇ ਦੋਵੇਂ ਨਸ਼ੇ ’ਚ ਸਨ ਅਤੇ ਕਿਸੇ ਗੱਲੋਂ ਲੜ ਰਹੇ ਸਨ। ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਪਤਾ ਲਾਇਆ ਜਾ ਰਿਹਾ ਹੈ ਕਿ ਕੀ ਉਹ ਨਾਬਾਲਗ ਹਨ। ਇਸ ਸਬੰਧੀ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।
Credit : www.jagbani.com