'ਜੇ ਮੈਂ ਤੁਹਾਡੀ ਧੋਤੀ...?' ਹਿਜਾਬ ਵਿਵਾਦ 'ਤੇ ਨੀਤੀਸ਼ ਕੁਮਾਰ 'ਤੇ ਭੜਕੀ ਰਾਖੀ ਸਾਵੰਤ

'ਜੇ ਮੈਂ ਤੁਹਾਡੀ ਧੋਤੀ...?' ਹਿਜਾਬ ਵਿਵਾਦ 'ਤੇ ਨੀਤੀਸ਼ ਕੁਮਾਰ 'ਤੇ ਭੜਕੀ ਰਾਖੀ ਸਾਵੰਤ

ਨਵੀਂ ਦਿੱਲੀ- ਅਦਾਕਾਰਾ ਰਾਖੀ ਸਾਵੰਤ, ਜੋ ਆਪਣੇ ਬੇਬਾਕ ਅੰਦਾਜ਼ ਅਤੇ ਬਿਆਨਾਂ ਲਈ ਜਾਣੀ ਜਾਂਦੀ ਹੈ, ਇੱਕ ਵਾਰ ਫਿਰ ਲਾਈਮਲਾਈਟ ਵਿੱਚ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨਾਲ ਜੁੜੇ ਹਿਜਾਬ ਵਿਵਾਦ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ, ਜਿਸ ਨੂੰ ਸੁਣ ਕੇ ਲੋਕ ਹੈਰਾਨ ਵੀ ਹਨ ਅਤੇ ਹੱਸ ਵੀ ਰਹੇ ਹਨ। ਰਾਖੀ ਸਾਵੰਤ ਨੇ ਇੱਕ ਵਾਇਰਲ ਵੀਡੀਓ ਵਿੱਚ ਨੀਤੀਸ਼ ਕੁਮਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।
'ਇੱਕ ਮੁਸਲਿਮ ਔਰਤ ਦਾ ਨਕਾਬ ਕਿਉਂ ਖਿੱਚਿਆ?'
ਪਹਿਲਾਂ ਤਾਂ ਰਾਖੀ ਨੇ ਨੀਤੀਸ਼ ਕੁਮਾਰ ਪ੍ਰਤੀ ਆਪਣਾ ਸਨਮਾਨ ਜ਼ਾਹਰ ਕੀਤਾ, ਉਨ੍ਹਾਂ ਦੇ ਚਰਨ ਸਪਰਸ਼ ਕੀਤੇ ਅਤੇ ਉਨ੍ਹਾਂ ਨੂੰ 'ਬਹੁਤ ਵੱਡੀ ਫੈਨ' ਦੱਸਿਆ, ਪਰ ਤੁਰੰਤ ਬਾਅਦ ਉਹ ਇੱਕ ਧਾਰਮਿਕ ਅਤੇ ਰਾਜਨੀਤਕ ਮੁੱਦੇ ਨੂੰ ਲੈ ਕੇ ਉਨ੍ਹਾਂ 'ਤੇ ਭੜਕ ਗਈ। ਰਾਖੀ ਨੇ ਕਿਹਾ, "ਦੋਸਤੋ ਨਮਸਤੇ, ਨੀਤੀਸ਼ ਕੁਮਾਰ ਜੀ ਨਮਸਤੇ, ਪੈਰੀਪੋੜਾ, ਚਰਨ ਸਪਰਸ਼... ਤੁਸੀਂ ਬਹੁਤ ਚੰਗੇ ਨੇਤਾ ਹੋ, ਬਹੁਤ ਚੰਗੇ ਪਿਤਾ ਹੋ, ਪਤੀ ਹੋ, ਪਰ ਇਹ ਤੁਸੀਂ ਕੀ ਕਰ ਦਿੱਤਾ ਨੀਤੀਸ਼ ਜੀ, ਕੀ ਕਰ ਦਿੱਤਾ?"
ਰਾਖੀ ਨੇ ਸਵਾਲ ਕੀਤਾ ਕਿ ਜਦੋਂ ਉਹ ਇੱਕ ਮੁਸਲਿਮ ਔਰਤ ਨੂੰ ਅਵਾਰਡ ਦੇਣ ਲਈ ਬੁਲਾ ਰਹੇ ਹਨ, ਉਸਨੂੰ ਸਨਮਾਨਿਤ ਕਰ ਰਹੇ ਹਨ, ਤਾਂ ਕੀ ਉਨ੍ਹਾਂ ਨੂੰ ਇਸਲਾਮ ਬਾਰੇ ਥੋੜ੍ਹਾ ਵੀ ਗਿਆਨ (ਪੰਜ ਪੈਸੇ ਦਾ ਵੀ ਨੌਲੇਜ) ਨਹੀਂ ਹੈ, ਜਿਸ ਵਿੱਚ ਇੱਕ ਔਰਤ ਨਕਾਬ ਪਹਿਨ ਕੇ ਜਾਂਦੀ ਹੈ। ਰਾਖੀ ਨੇ ਇਸ ਹਰਕਤ ਨੂੰ ਸ਼ਰਮ ਦੀ ਗੱਲ ਦੱਸਿਆ ਕਿ ਉਨ੍ਹਾਂ ਨੇ ਇੱਕ ਮੁਸਲਿਮ ਔਰਤ ਦਾ ਹਿਜ਼ਾਬ ਖਿੱਚਿਆ। ਉਸਨੇ ਕਿਹਾ, "ਮੈਂ ਤੁਹਾਡੀ ਇੰਨੀ ਪੂਜਾ ਕਰਦੀ ਹਾਂ, ਤੁਹਾਡੀ ਇੰਨੀ ਇੱਜ਼ਤ ਕਰਦੀ ਹਾਂ, ਤੇ ਤੁਸੀਂ ਅਜਿਹੀਆਂ ਹਰਕਤਾਂ ਕਰ ਰਹੇ ਹੋ।"


'ਤੁਹਾਡੀ ਧੋਤੀ ਖਿੱਚ ਲਵਾਂ ਤਾਂ ਕਿਵੇਂ ਲੱਗੇਗਾ?'
ਆਪਣੇ ਬੇਬਾਕ ਅਤੇ ਫਨੀ ਅੰਦਾਜ਼ ਵਿੱਚ ਬੋਲਦੇ ਹੋਏ ਰਾਖੀ ਸਾਵੰਤ ਨੇ ਨੀਤੀਸ਼ ਕੁਮਾਰ ਨੂੰ ਸਿੱਧਾ ਸਵਾਲ ਕੀਤਾ: "ਜੇ ਮੈਂ ਤੁਹਾਡੇ ਕੋਲ ਆਵਾਂ, ਅਤੇ ਸਰੇਬਾਜ਼ਾਰ ਵਿੱਚ ਸਭ ਦੇ ਸਾਹਮਣੇ ਮੈਂ ਤੁਹਾਡੀ ਧੋਤੀ ਖਿੱਚ ਲਵਾਂ। ਤੁਹਾਡੇ ਪਜਾਮੇ ਦਾ ਨਾੜਾ ਖਿੱਚ ਲਵਾਂ, ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਵੇਗਾ?" ਰਾਖੀ ਨੇ ਕਿਹਾ ਕਿ ਇੱਕ ਪਾਸੇ ਉਹ ਔਰਤ ਨੂੰ ਇੱਜ਼ਤ ਦਿੰਦੇ ਹਨ ਅਤੇ ਦੂਜੇ ਪਾਸੇ ਉਸਦੀ ਇੱਜ਼ਤ ਉਤਾਰਦੇ ਹਨ, "ਸ਼ਰਮ ਨਹੀਂ ਆਉਂਦੀ ਤੁਹਾਨੂੰ" ਉਹ ਉਨ੍ਹਾਂ ਦੇ ਪਸੰਦੀਦਾ ਨੇਤਾ ਹਨ, ਪਰ ਇਸਲਾਮਿਕ ਔਰਤ ਨਾਲ ਅਜਿਹਾ ਅੱਤਿਆਚਾਰ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਹੋਵੇਗਾ। ਰਾਖੀ ਨੇ ਮੰਗ ਕੀਤੀ ਕਿ ਨੀਤੀਸ਼ ਕੁਮਾਰ ਮੀਡੀਆ ਨੂੰ ਬੁਲਾ ਕੇ ਉਸ ਔਰਤ ਨੂੰ 'ਭੈਣ' ਕਹਿ ਕੇ ਮੁਆਫੀ ਮੰਗਣ।
ਰਾਖੀ ਸਾਵੰਤ ਵੀ ਹੋਈ ਟ੍ਰੋਲ
ਇਸ ਪੂਰੇ ਮਾਮਲੇ ਵਿੱਚ ਰਾਖੀ ਸਾਵੰਤ ਖੁਦ ਵੀ ਟ੍ਰੋਲ ਹੋ ਰਹੀ ਹੈ, ਕਿਉਂਕਿ ਭੜਕਣ ਦੌਰਾਨ ਉਨ੍ਹਾਂ ਨੇ ਗਲਤੀ ਨਾਲ ਨੀਤੀਸ਼ ਕੁਮਾਰ ਨੂੰ 'ਯੂਪੀ ਦੇ ਮੁੱਖ ਮੰਤਰੀ' ਕਹਿ ਦਿੱਤਾ, ਹਾਲਾਂਕਿ ਉਹ ਬਿਹਾਰ ਦੇ ਸੀ.ਐੱਮ. ਹਨ।

Credit : www.jagbani.com

  • TODAY TOP NEWS