ਡੌਂਕੀ ਰੂਟ ਮਾਮਲੇ 'ਚ ED ਨੇ ਬਰਾਮਦ ਕੀਤੇ 19 ਕਰੋੜ, 313 ਕਿੱਲੋ ਚਾਂਦੀ ਤੇ 5 ਕਰੋੜ ਤੋਂ ਵੱਧ ਦਾ GOLD

ਡੌਂਕੀ ਰੂਟ ਮਾਮਲੇ 'ਚ ED ਨੇ ਬਰਾਮਦ ਕੀਤੇ 19 ਕਰੋੜ, 313 ਕਿੱਲੋ ਚਾਂਦੀ ਤੇ 5 ਕਰੋੜ ਤੋਂ ਵੱਧ ਦਾ GOLD

ਜਲੰਧਰ/ਨਵੀਂ ਦਿੱਲੀ- ਡੌਂਕੀ ਰੂਟ ਮਾਮਲੇ ਵਿੱਚ ਜਲੰਧਰ ਈ. ਡੀ. ਵੱਲੋਂ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ 13 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਇਸ ਮਾਮਲੇ ਵਿਚ ਮਹੱਤਵਪੂਰਨ ਖ਼ੁਲਾਸੇ ਅਤੇ ਸਬੂਤ ਸਾਹਮਣੇ ਆਏ ਹਨ। ਇਹ ਛਾਪੇਮਾਰੀ 18 ਦਸੰਬਰ ਨੂੰ ਕੀਤੀ ਗਈ, ਜਿਸ ਦੌਰਾਨ ਈ. ਡੀ. ਨੂੰ ਮਾਮਲੇ ਨਾਲ ਜੁੜੇ ਕਈ ਅਹਿਮ ਸਬੂਤ ਹੱਥ ਲੱਗੇ ਹਨ। 13 ਠਿਕਾਣਿਆਂ ’ਤੇ ਛਾਪੇਮਾਰੀ ਮਗਰੋਂ 19 ਕਰੋੜ ਤੋਂ ਵੱਧ ਦੀ ਬਰਾਮਦਗੀ ਕੀਤੀ ਗਈ ਹੈ। 

ਮਿਲੀ ਜਾਣਕਾਰੀ ਮੁਤਾਬਕ ਛਾਪੇਮਾਰੀ ਦੌਰਾਨ ਦਿੱਲੀ 'ਚ ਇਕ ਟ੍ਰੈਵਲ ਏਜੰਟ ਦੇ ਠਿਕਾਣੇ ਤੋਂ 4.62 ਕਰੋੜ ਰੁਪਏ ਨਕਦੀ, 313 ਕਿਲੋ ਚਾਂਦੀ ਅਤੇ 6 ਕਿਲੋ ਸੋਨੇ ਦੀਆਂ ਇੱਟਾਂ ਬਰਾਮਦ ਹੋਈਆਂ ਹਨ। ਜ਼ਬਤ ਕੀਤੇ ਗਏ ਸੋਨੇ-ਚਾਂਦੀ ਦੀ ਕੁੱਲ੍ਹ ਕੀਮਤ ਲਗਭਗ 19.13 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਡੰਕੀ ਰੂਟ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਵਿਚਕਾਰ ਹੋਈਆਂ ਵ੍ਹਟਸਐਪ ਚੈਟਾਂ ਅਤੇ ਹੋਰ ਕਈ ਦਸਤਾਵੇਜ਼ ਵੀ ਮਿਲੇ ਹਨ।

PunjabKesari

ਉੱਥੇ ਹੀ ਹਰਿਆਣਾ ਵਿੱਚ ਡੌਂਕੀ ਰੂਟ ਦੇ ਇਕ ਵੱਡੇ ਖਿਡਾਰੀ ਦੇ ਠਿਕਾਣੇ ਤੋਂ ਇਸ ਗੈਰ-ਕਾਨੂੰਨੀ ਧੰਦੇ ਨਾਲ ਸਬੰਧਤ ਕਈ ਅਹਿਮ ਰਿਕਾਰਡ ਅਤੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਅਮਰੀਕਾ ਭੇਜਣ ਦੇ ਨਾਮ ’ਤੇ ਉਮੀਦਵਾਰਾਂ ਤੋਂ ਭਾਰੀ ਰਕਮ ਵਸੂਲਦਾ ਸੀ ਅਤੇ ਭੁਗਤਾਨ ਦੀ ਗਾਰੰਟੀ ਵਜੋਂ ਉਨ੍ਹਾਂ ਦੀ ਜ਼ਮੀਨ ਅਤੇ ਮਕਾਨਾਂ ਦੇ ਕਾਗਜ਼ਾਤ ਆਪਣੇ ਕੋਲ ਰੱਖ ਲੈਂਦਾ ਸੀ। ਲੋਕਾਂ ਨੂੰ ਮੈਕਸੀਕੋ ਦੇ ਰਸਤੇ ਅਮਰੀਕਾ ਭੇਜਿਆ ਜਾਂਦਾ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS