ਫਿਰੋਜ਼ਪੁਰ : ਮਾਘ ਮੇਲੇ ਦੇ ਮੱਦੇਨਜ਼ਰ ਰੇਲ ਮੁਸਾਫ਼ਰਾਂ ਦੀ ਸਹੂਲਤ ਅਤੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਉੱਤਰ ਰੇਲਵੇ ਵੱਲੋਂ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਪ੍ਰਯਾਗਰਾਜ (04656) ਇਹ ਰੇਲਗੱਡੀ ਅੰਮ੍ਰਿਤਸਰ ਤੋਂ ਮਿਤੀ 12.01.2026, 16.01.2026, 21.01.2026, 30.01.2026 ਅਤੇ 13.02.2026 (ਕੁੱਲ 5 ਟਰਿੱਪ) ਨੂੰ ਚੱਲੇਗੀ। ਇਹ ਗੱਡੀ ਅੰਮ੍ਰਿਤਸਰ ਤੋਂ ਸਵੇਰੇ 5.10 ਵਜੇ ਰਵਾਨਾ ਹੋਵੇਗੀ ਅਤੇ 23 ਘੰਟੇ 20 ਮਿੰਟ ਦਾ ਸਫ਼ਰ ਤੈਅ ਕਰਕੇ ਅਗਲੇ ਦਿਨ ਸਵੇਰੇ 4.30 ਵਜੇ ਪ੍ਰਯਾਗਰਾਜ ਪਹੁੰਚੇਗੀ। ਪ੍ਰਯਾਗਰਾਜ ਤੋਂ ਅੰਮ੍ਰਿਤਸਰ (04655): ਵਾਪਸੀ ਦਿਸ਼ਾ ਵਿਚ ਇਹ ਰੇਲਗੱਡੀ ਮਿਤੀ 13.01.2026, 17.01.2026, 22.01.2026, 31.01.2026 ਅਤੇ 14.02.2026 (ਕੁੱਲ 05 ਟਰਿੱਪ) ਨੂੰ ਚੱਲੇਗੀ। ਇਹ ਪ੍ਰਯਾਗਰਾਜ ਤੋਂ ਰਾਤ 8 ਵਜੇ ਚੱਲ ਕੇ 23 ਘੰਟਿਆਂ ਬਾਅਦ ਸ਼ਾਮ 19 ਵਜੇ ਅੰਮ੍ਰਿਤਸਰ ਪਹੁੰਚੇਗੀ।
ਇਹ ਟਰੇਨ ਦੋਵਾਂ ਦਿਸ਼ਾਵਾਂ ਵਿਚ ਬਿਆਸ, ਜਲੰਧਰ ਸਿਟੀ, ਫਗਵਾੜਾ, ਲੁਧਿਆਣਾ, ਢੰਡਾਰੀ ਕਲਾਂ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਆਲਮਨਗਰ, ਉਤਰੇਤੀਆ, ਰਾਏਬਰੇਲੀ, ਮਾਂ ਬੇਲ੍ਹਾ ਦੇਵੀ ਧਾਮ ਪ੍ਰਤਾਪਗੜ੍ਹ ਅਤੇ ਫਾਫਾਮਊ ਸਟੇਸ਼ਨਾਂ ’ਤੇ ਰੁਕੇਗੀ। ਫਿਰੋਜ਼ਪੁਰ ਕੈਂਟ ਤੋਂ ਪ੍ਰਯਾਗਰਾਜ (04658), ਇਹ ਰੇਲਗੱਡੀ ਫਿਰੋਜ਼ਪੁਰ ਕੈਂਟ ਤੋਂ ਮਿਤੀ 11.01.2026, 28.01.2026 ਅਤੇ 12.02.2026 (ਕੁੱਲ 03 ਟ੍ਰਿਪ) ਨੂੰ ਚੱਲੇਗੀ।
ਇਹ ਦੁਪਹਿਰ 1 ਵਜੇ ਵਜੇ ਰਵਾਨਾ ਹੋ ਕੇ 23 ਘੰਟੇ 20 ਮਿੰਟ ਬਾਅਦ ਦੁਪਹਿਰ 12.20 ਵਜੇ ਪ੍ਰਯਾਗਰਾਜ ਪਹੁੰਚੇਗੀ। ਪ੍ਰਯਾਗਰਾਜ ਤੋਂ ਫਿਰੋਜ਼ਪੁਰ ਕੈਂਟ (04657), ਵਾਪਸੀ ਵਿਚ ਇਹ ਗੱਡੀ ਮਿਤੀ 12.01.2026, 29.01.2026 ਅਤੇ 13.02.2026 (ਕੁੱਲ 03 ਟਰਿੱਪ) ਨੂੰ ਚੱਲੇਗੀ। ਇਹ ਪ੍ਰਯਾਗਰਾਜ ਤੋਂ ਰਾਤ 23.40 ਵਜੇ ਰਵਾਨਾ ਹੋਵੇਗੀ ਅਤੇ 23 ਘੰਟੇ 50 ਮਿੰਟ ਬਾਅਦ ਰਾਤ 23.30 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ। ਇਹ ਟਰੇਨ ਦੋਵਾਂ ਦਿਸ਼ਾਵਾਂ ਵਿੱਚ ਲੋਹੀਆਂ ਖ਼ਾਸ, ਫਿਲੌਰ, ਲੁਧਿਆਣਾ, ਢੰਡਾਰੀ ਕਲਾਂ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਆਲਮਨਗਰ, ਉਤਰੇਤੀਆ, ਰਾਏਬਰੇਲੀ, ਮਾਂ ਬੇਲ੍ਹਾ ਦੇਵੀ ਧਾਮ ਪ੍ਰਤਾਪਗੜ੍ਹ ਅਤੇ ਫਾਫਾਮਊ ਸਟੇਸ਼ਨਾਂ ’ਤੇ ਰੁਕੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com