ਭਾਰਤ ਤੋਂ ਜਾਂਦੇ ਇਰਾਨੀ ਜਹਾਜ਼ 'ਤੇ ਅਮਰੀਕਾ ਨੇ ਕੀਤਾ ਹਮਲਾ ! ਘੱਟੋ-ਘੱਟ 87 ਲੋਕਾਂ ਦੀ ਮੌਤ

ਭਾਰਤ ਤੋਂ ਜਾਂਦੇ ਇਰਾਨੀ ਜਹਾਜ਼ 'ਤੇ ਅਮਰੀਕਾ ਨੇ ਕੀਤਾ ਹਮਲਾ ! ਘੱਟੋ-ਘੱਟ 87 ਲੋਕਾਂ ਦੀ ਮੌਤ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਜ਼ਰਾਈਲ ਦੀ ਈਰਾਨ ਨਾਲ ਚੱਲ ਰਹੀ ਜੰਗ ਹੁਣ ਹੋਰ ਭਿਆਨਕ ਰੂਪ ਅਖਤਿਆਰ ਕਰ ਗਈ ਹੈ। ਬੀਤੇ ਦਿਨ ਭਾਰਤ ਵਿੱਚ 'ਮਿਲਾਨ 2026' ਅਭਿਆਸ ਵਿੱਚ ਹਿੱਸਾ ਲੈ ਕੇ ਵਾਪਸ ਪਰਤ ਰਹੇ ਇਰਾਨੀ ਜੰਗੀ ਜਹਾਜ਼ Iris Dena ਭੇਤਭਰੇ ਤਰੀਕੇ ਨਾਲ ਹਿੰਦ ਮਹਾਸਾਗਰ 'ਚ ਡੁੱਬ ਗਿਆ ਸੀ, ਜਿਸ 'ਚ ਘੱਟੋ-ਘੱਟ 87 ਲੋਕ ਮਾਰੇ ਗਏ ਸਨ। 

ਹੁਣ ਇਸ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਪਣਡੁੱਬੀ ਨੇ ਈਰਾਨੀ ਜਲ ਸੈਨਾ ਦੇ ਇਸ ਜੰਗੀ ਜਹਾਜ਼ 'ਆਈਰਿਸ ਦੇਨਾ' ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਰੱਖਿਆ ਵਿਭਾਗ ਅਨੁਸਾਰ, ਇਹ ਕਾਰਵਾਈ ਈਰਾਨ ਦੇ ਵਧਦੇ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ ਹੈ। ਇਹ ਹਮਲਾ ਸ਼੍ਰੀਲੰਕਾ ਦੇ ਤੱਟ ਨੇੜੇ ਹਿੰਦ ਮਹਾਸਾਗਰ ਵਿੱਚ ਹੋਇਆ, ਜਿੱਥੇ ਈਰਾਨੀ ਜਹਾਜ਼ 'ਆਈਰਿਸ ਦੇਨਾ' ਰਹੱਸਮਈ ਹਾਲਤਾਂ ਵਿੱਚ ਡੁੱਬ ਗਿਆ ਸੀ।

ਜਹਾਜ਼ 'ਤੇ ਕੁੱਲ 180 ਕਰਮਚਾਰੀ ਸਵਾਰ ਸਨ ਤੇ ਸ਼੍ਰੀਲੰਕਾਈ ਅਧਿਕਾਰੀਆਂ ਅਨੁਸਾਰ ਹੁਣ ਤੱਕ ਸਿਰਫ਼ 32 ਕਰਮਚਾਰੀਆਂ ਨੂੰ ਬਚਾਇਆ ਜਾ ਸਕਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ। ਬਾਕੀ ਕਰਮਚਾਰੀਆਂ ਦੇ ਲਾਪਤਾ ਹੋਣ ਕਾਰਨ ਵੱਡੇ ਜਾਨੀ ਨੁਕਸਾਨ ਦਾ ਖਦਸ਼ਾ ਹੈ।

ਇਸ ਘਟਨਾ ਤੋਂ ਬਾਅਦ ਈਰਾਨ ਨੇ ਬਹਿਰੀਨ, ਕੁਵੈਤ ਅਤੇ ਇਜ਼ਰਾਈਲ 'ਤੇ ਮਿਜ਼ਾਈਲਾਂ ਦਾਗੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫੌਜੀ ਕਾਰਵਾਈ ਨੂੰ '15/10' ਦੀ ਰੇਟਿੰਗ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਜੰਗ ਦੇ ਮੋਰਚੇ 'ਤੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।

ਇਸ ਜੰਗ ਦੌਰਾਨ ਸਟ੍ਰੇਟ ਆਫ ਹਾਰਮੁਜ਼ 'ਤੇ ਹੋਏ ਹਮਲਿਆਂ ਅਤੇ ਈਰਾਨੀ ਜਹਾਜ਼ ਦੇ ਡੁੱਬਣ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ ਤੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ, ਜਿਸ ਕਾਰਨ ਵਿਸ਼ਵ ਅਰਥਚਾਰੇ ਦੇ ਮੰਦੀ ਵਿੱਚ ਜਾਣ ਦਾ ਡਰ ਪੈਦਾ ਹੋ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS