ਫਿਰੋਜ਼ਪੁਰ : ਹੋਲੀ ਵਾਲੇ ਦਿਨ ਜਿੱਥੇ ਲੋਕ ਰੰਗਾਂ 'ਚ ਰੰਗੇ ਹੋਏ ਸਨ, ਉੱਥੇ ਹੀ ਹੋਲੀ ਦੇ ਰੰਗ 'ਚ ਉਸ ਵੇਲੇ ਭੰਗ ਪੈ ਗਿਆ, ਜਦੋਂ ਆਪਸੀ ਰੰਜਿਸ਼ ਕਾਰਨ ਹੋਈ ਲੜਾਈ ਦੌਰਾਨ 2 ਲੋਕਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਕਸਬਾ ਮਮਦੋਟ ਦੇ ਪਿੰਡ ਕਡਮਾ ਦੀ ਹੈ। ਇੱਥੇ ਕਬੂਤਰਬਾਜ਼ੀ ਕਾਰਨ ਪਹਿਲਾਂ ਬੱਚਿਆਂ ਦਾ ਆਪਸੀ ਝਗੜਾ ਹੋਇਆ। ਉਸ ਤੋਂ ਬਾਅਦ ਵੱਡਿਆਂ ਵਿਚਕਾਰ ਵੀ ਲੜਾਈ ਹੋ ਗਈ।
ਜਦੋਂ ਦੇਰ ਸ਼ਾਮ ਰਾਜ਼ੀਨਾਮੇ ਲਈ ਦੋਵੇਂ ਧਿਰਾਂ ਬੈਠੀਆਂ ਤਾਂ ਤਕਰਾਰ ਜ਼ਿਆਦਾ ਵੱਧ ਗਈ। ਇਸ ਦੌਰਾਨ ਇਕ ਧਿਰ ਨੇ ਦੂਜੀ ਧਿਰ ਦੇ ਬੰਦੇ 'ਤੇ ਗੋਲੀ ਚਲਾ ਦਿੱਤੀ। ਫਿਰ ਦੂਜੀ ਧਿਰ ਦੇ ਬੰਦੇ ਨੇ ਪਹਿਲੀ ਧਿਰ ਦੇ ਵਿਅਕਤੀ ਤੋਂ ਹਥਿਆਰ ਖੋਹ ਕੇ ਉਸ ਨੂੰ ਵੀ ਗੋਲੀ ਮਾਰ ਦਿੱਤੀ, ਜਿਸ ਕਾਰਨ ਦੂਜੇ ਬੰਦੇ ਦੀ ਵੀ ਮੌਤ ਹੋ ਗਈ। ਦੋਹਾਂ ਮ੍ਰਿਤਕਾਂ ਦੀ ਪਛਾਣ ਖਲਾਰਾ ਸਿੰਘ ਅਤੇ ਜਾਗੀ ਸਿੰਘ ਵਜੋਂ ਹੋਈ ਹੈ। ਇਸ ਸਾਰੀ ਘਟਨਾ ਤੋਂ ਬਾਅਦ ਮੌਕੇ 'ਤੇ ਹਾਹਾਕਾਰ ਮਚ ਗਈ।
ਮੌਕੇ 'ਤੇ ਪੁਲਸ ਪਾਰਟੀ ਸਣੇ ਪੁੱਜੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਦੋਹਾਂ ਧਿਰਾਂ ਵਿਚਾਲੇ ਆਪਸੀ ਰੰਜਿਸ਼ ਕਾਰਨ ਗੋਲੀਆਂ ਚੱਲੀਆਂ ਹਨ, ਜਿਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com