ਕਿਤੇ ਤੁਹਾਡਾ ਹੀ ਨਾ ਹੋ ਜਾਵੇ ਖਾਤਮਾ : ਈਰਾਨੀ ਅਧਿਕਾਰੀ ਨੇ Trump ਨੂੰ ਦੇ 'ਤੀ ਧਮਕੀ

ਕਿਤੇ ਤੁਹਾਡਾ ਹੀ ਨਾ ਹੋ ਜਾਵੇ ਖਾਤਮਾ :  ਈਰਾਨੀ ਅਧਿਕਾਰੀ ਨੇ Trump ਨੂੰ ਦੇ 'ਤੀ ਧਮਕੀ

ਦੁਬਈ/ਤਹਿਰਾਨ (ਏਪੀ)- ਈਰਾਨ ਦੇ ਇੱਕ ਉੱਚ ਸੁਰੱਖਿਆ ਅਧਿਕਾਰੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧਮਕੀ ਦਿੱਤੀ ਹੈ। ਅਲੀ ਲਾਰੀਜਾਨੀ ਨੇ ਮੰਗਲਵਾਰ ਨੂੰ ਐਕਸ 'ਤੇ ਇਹ ਪੋਸਟ ਉਦੋਂ ਕੀਤੀ ਜਦੋਂ ਟਰੰਪ ਨੇ ਈਰਾਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਤਹਿਰਾਨ ਨੇ ਹੋਰਮੁਜ਼ ਜਲਡਮਰੂ ਰਾਹੀਂ ਤੇਲ ਦੇ ਪ੍ਰਵਾਹ ਨੂੰ ਰੋਕਿਆ ਤਾਂ "ਵੀਹ ਗੁਣਾ" ਹੋਰ ਗੰਭੀਰ ਹਮਲਾ ਹੋਵੇਗਾ। ਲਾਰੀਜਾਨੀ ਨੇ ਲਿਖਿਆ, "ਈਰਾਨ ਵਰਗਾ ਕੁਰਬਾਨੀ ਦੇਣ ਵਾਲਾ ਦੇਸ਼ ਤੁਹਾਡੀਆਂ ਖਾਲੀ ਧਮਕੀਆਂ ਤੋਂ ਨਹੀਂ ਡਰਦਾ। ਤੁਹਾਡੇ ਤੋਂ ਵੱਡੇ ਵੀ ਈਰਾਨ ਨੂੰ ਤਬਾਹ ਨਹੀਂ ਕਰ ਸਕੇ। ਸਾਵਧਾਨ ਰਹੋ, ਤੁਹਾਡਾ ਖੁਦ ਦਾ ਖਾਤਮਾ ਹੋ ਸਕਦਾ ਹੈ।" ਜ਼ਿਕਰਯੋਗ ਹੈ ਕਿ ਈਰਾਨ 'ਤੇ ਪਹਿਲਾਂ ਵੀ ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ।

ਇੱਥੇ ਦੱਸ ਦਈਏ ਕਿ ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨ ਨੇ ਤੇਲ ਦੀ ਸਪਲਾਈ ਰੋਕਣ ਜਾਂ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਮਰੀਕਾ ਇਸ ਰਸਤੇ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਵੇਗਾ ਅਤੇ ਇਹ ਈਰਾਨ ਦਾ ਅੰਤ ਹੋਵੇਗਾ। ਇਕ ਇੰਟਰਵਿਊ ਦੌਰਾਨ ਰਾਸ਼ਟਰਪਤੀ ਨੇ ਕਿਹਾ, "ਉਹ (ਈਰਾਨ) ਆਪਣਾ ਸਭ ਕੁਝ ਅਜ਼ਮਾ ਚੁੱਕੇ ਹਨ। ਉਨ੍ਹਾਂ ਨੂੰ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਉਸ ਦੇਸ਼ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ।" ਟਰੰਪ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਜੇਕਰ ਈਰਾਨ ਹੋਰਮੁਜ਼ ਵਿੱਚ ਤੇਲ ਦੀ ਆਵਾਜਾਈ ਨੂੰ ਰੋਕਦਾ ਹੈ, ਤਾਂ ਅਮਰੀਕਾ ਪਹਿਲਾਂ ਨਾਲੋਂ 20 ਗੁਣਾ ਜ਼ਿਆਦਾ ਤਾਕਤ ਨਾਲ ਜਵਾਬੀ ਕਾਰਵਾਈ ਕਰੇਗਾ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਹ ਸਟ੍ਰੇਟ ਆਫ਼ ਹੋਰਮੁਜ਼ ਨੂੰ ਆਪਣੇ ਕੰਟਰੋਲ ਹੇਠ ਲੈਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਤਾਂ ਜੋ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS