ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਹ ਸੰਭਵ ਹੈ ਕਿ ਉਹ ਈਰਾਨ ਨਾਲ ਗੱਲ ਕਰਨ ਲਈ ਤਿਆਰ ਹੋਣਗੇ ਪਰ ਇਹ ਸ਼ਰਤਾਂ 'ਤੇ ਨਿਰਭਰ ਕਰਦਾ ਹੈ। ਹਾਲਾਂਕਿ, ਟਰੰਪ ਨੇ ਇਹ ਵੀ ਕਿਹਾ ਕਿ ਉਹ ਹੁਣ ਈਰਾਨ ਨਾਲ ਗੱਲ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕਰਦੇਟਰੰਪ ਨੇ ਫੌਕਸ ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਤਹਿਰਾਨ ਨਾਲ ਗੱਲਬਾਤ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਇਹ ਗੱਲ ਕਹੀ। ਟਰੰਪ ਨੇ ਕਿਹਾ ਕਿ ਉਸਨੇ ਸੁਣਿਆ ਹੈ ਕਿ ਜੰਗ ਵਿਚ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਤਹਿਰਾਨ ਗੱਲ ਕਰਨਾ ਚਾਹੁੰਦਾ ਹੈ।
ਰਿਪਬਲਿਕਨ ਰਾਸ਼ਟਰਪਤੀ ਟਰੰਪ ਨੇ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖਮੇਨੀ ਦੀ ਨਿਯੁਕਤੀ 'ਤੇ ਆਪਣੀ ਨਾਖੁਸ਼ੀ ਵੀ ਦੁਹਰਾਈ। ਕਿਹਾ ਕਿ "ਮੈਨੂੰ ਵਿਸ਼ਵਾਸ ਨਹੀਂ ਹੈ ਕਿ ਉਹ ਸ਼ਾਂਤੀ ਨਾਲ ਰਹਿ ਸਕਦਾ ਹੈ।" ਗੌਰਤਲਬ ਹੈ ਕਿ ਈਰਾਨ ਨੇ 2018 ਦੇ ਬਾਅਦ ਤੋਂ ਅਮਰੀਕਾ ਨਾਲ ਸਿੱਧੀ ਗੱਲ ਨਹੀਂ ਕੀਤੀ ਹੈ, ਜਦੋਂ ਸਾਬਕਾ ਸੁਪਰੀਮ ਲੀਡਰ ਅਯਾਤੁੱਲ ਖਮੇਨੀ ਨੇ ਅਜਿਹੀਆਂ ਗੱਲਬਾਤਾਂ 'ਤੇ ਪਾਬੰਦੀ ਲਗਾ ਦਿੱਤੀ ਸੀ।ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਵਿੱਚ ਅਮਰੀਕੀ ਫੌਜੀ ਕਾਰਵਾਈ ਦੇ ਨਤੀਜੇ "ਉਮੀਦ ਤੋਂ ਕਿਤੇ ਵੱਧ" ਸਨ। ਟਰੰਪ ਨੇ ਅੱਗੇ ਕਿਹਾ ਕਿ ਉਹ ਹੈਰਾਨ ਸਨ ਕਿ ਈਰਾਨ ਖਾੜੀ ਦੇਸ਼ਾਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕਰ ਰਿਹਾ ਹੈ।
ਇਸ ਤੋਂ ਪਹਿਲਾਂ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਗੱਲਬਾਤ ਦੇ ਵਿਚਾਰ ਨੂੰ ਰੱਦ ਕਰ ਦਿੱਤਾ। ਉਸ ਨੇ ਕਿਹਾ,"ਮੈਨੂੰ ਨਹੀਂ ਲੱਗਦਾ ਕਿ ਅਮਰੀਕੀਆਂ ਨਾਲ ਗੱਲ ਕਰਨ ਜਾਂ ਅਮਰੀਕੀਆਂ ਨਾਲ ਗੱਲਬਾਤ ਕਰਨ ਦਾ ਸਵਾਲ ਇੱਕ ਵਾਰ ਫਿਰ ਮੇਜ਼ 'ਤੇ ਹੋਵੇਗਾ, ਕਿਉਂਕਿ ਸਾਡੇ ਕੋਲ ਅਮਰੀਕੀਆਂ ਨਾਲ ਗੱਲ ਕਰਨ ਦਾ ਬਹੁਤ ਕੌੜਾ ਤਜਰਬਾ ਹੈ।" ਅਰਾਘਚੀ ਨੇ ਕਿਹਾ,''ਅਸੀਂ ਪਿਛਲੇ ਸਾਲ, ਪਿਛਲੇ ਜੂਨ ਵਿੱਚ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ, ਅਤੇ ਉਨ੍ਹਾਂ ਨੇ ਸਾਡੇ 'ਤੇ ਵਿਚਕਾਰ ਹਮਲਾ ਕੀਤਾ ਸੀ।" ਅਰਾਘਚੀ ਨੇ ਜੰਗਬੰਦੀ ਦੀ ਮੰਗ ਨੂੰ ਰੱਦ ਕਰ ਦਿੱਤਾ। ਉਸਨੇ ਕਿਹਾ,''ਅਮਰੀਕਾ ਅਤੇ ਇਜ਼ਰਾਈਲ "ਸਾਡੇ ਲੋਕਾਂ ਨੂੰ ਮਾਰ ਰਹੇ ਹਨ, ਉਹ ਵਿਦਿਆਰਥਣਾਂ ਨੂੰ ਮਾਰ ਰਹੇ ਹਨ, ਉਹ ਹਸਪਤਾਲਾਂ 'ਤੇ ਹਮਲਾ ਕਰ ਰਹੇ ਹਨ।" ਉਸਨੇ ਅੱਗੇ ਕਿਹਾ ਕਿ ਇਜ਼ਰਾਈਲ ਅਤੇ ਅਮਰੀਕਾ ਪਹਿਲਾਂ ਹੀ ਪਿਛਲੇ ਸਾਲ ਦੀ 12 ਦਿਨਾਂ ਦੀ ਜੰਗ ਨੂੰ ਖਤਮ ਕਰਨ ਲਈ ਕੀਤੀ ਗਈ ਜੰਗਬੰਦੀ ਨੂੰ ਤੋੜ ਚੁੱਕੇ ਹਨ,ਅਤੇ ਹੁਣ ਤੁਸੀਂ ਦੁਬਾਰਾ ਜੰਗਬੰਦੀ ਦੀ ਮੰਗ ਕਰ ਰਹੇ ਹੋ।" ਅਰਾਘਚੀ ਨੇ ਕਿਹਾ,"ਯੁੱਧ ਦਾ ਸਥਾਈ ਅੰਤ ਹੋਣਾ ਚਾਹੀਦਾ ਹੈ ।ਜਦੋਂ ਤੱਕ ਅਸੀਂ ਇਸ ਤੱਕ ਨਹੀਂ ਪਹੁੰਚਦੇ, ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਲੋਕਾਂ ਅਤੇ ਆਪਣੀ ਸੁਰੱਖਿਆ ਦੀ ਖ਼ਾਤਰ ਲੜਾਈ ਜਾਰੀ ਰੱਖਣ ਦੀ ਲੋੜ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com